ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਜੰਮੂ–ਕਸ਼ਮੀਰ ਤੇ ਲੱਦਾਖ ਨੂੰ UTs ਬਣਾਉਣ ਦਾ ਐਲਾਨ

ਕੇਂਦਰ ਵੱਲੋਂ ਜੰਮੂ–ਕਸ਼ਮੀਰ ਤੇ ਲੱਦਾਖ ਨੂੰ UTs ਬਣਾਉਣ ਦਾ ਐਲਾਨ

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਜੰਮੂ–ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇੰਝ ਅੱਜ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਦੇ ਨਕਸ਼ੇ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਹੈ।

 

 

ਰਾਜ ਸਭਾ ’ਚ ਕੀਤੇ ਐਲਾਨ ਮੁਤਾਬਕ ਲੱਦਾਖ ਵਿੱਚ ਤਾਂ ਕੋਈ ਵਿਧਾਨ ਸਭਾ ਨਹੀਂ ਹੋਵੇਗੀ ਪਰ ਜੰਮੂ–ਕਸ਼ਮੀਰ ਵਿੱਚ ਵਿਧਾਨ ਸਭਾ ਹੋਵੇਗੀ।

 

 

ਇੰਝ ਜਿਸ ਧਾਰਾ 370 ਨਾਲ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ; ਉਹ ਵੀ ਖ਼ਤਮ ਕਰ ਦਿੱਤੀ ਗਈ ਹੈ ਤੇ ਉੱਧਰ ਜਦੋਂ ਇਹ ਸਾਰੇ ਇਲਾਕੇ ਕੇਂਦਰ ਸਰਕਾਰ ਅਧੀਨ ਆ ਜਾਣਗੇ, ਤਾਂ ਧਾਰਾ 35–ਏ ਤਾਂ ਆਪੇ ਖ਼ਤਮ ਹੋ ਹੀ ਜਾਵੇਗੀ।

 

 

ਇਨ੍ਹਾਂ ਖੇਤਰਾਂ ਦੀ ਪੁਲਿਸ ਤੇ ਸਾਰਾ ਪ੍ਰਸ਼ਾਸਨ ਹੁਣ ਕੇਂਦਰ ਸਰਕਾਰ ਦੇ ਹੱਥ ਆ ਜਾਵੇਗਾ।

 

 

ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਇਨ੍ਹਾਂ ਅਹਿਮ ਫ਼ੈਸਲਿਆਂ ਉੱਤੇ ਜੰਮੂ–ਕਸ਼ਮੀਰ ਦੀ ਸਿਆਸਤ ਅਤੇ ਉੱਥੋਂ ਦੀ ਆਮ ਜਨਤਾ ਦਾ ਕੀ ਪ੍ਰਤੀਕਰਮ ਹੋਵੇਗਾ।

 

 

ਅਜਿਹੇ ਫ਼ੈਸਲਿਆਂ ਤੋਂ ਬਾਅਦ ਸੂਬੇ ’ਚ ਵੱਡੀ ਪੱਧਰ ਉੱਤੇ ਗੜਬੜੀ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu-Kashmir and Laddakh to be now UTs