ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਸਾਲਾਂ ਤੋਂ ਰਹਿਣ ਵਾਲਾ ਹੀ ਹੋਵੇਗਾ ਜੰਮੂ–ਕਸ਼ਮੀਰ ਦਾ ਨਿਵਾਸੀ

15 ਸਾਲਾਂ ਤੋਂ ਰਹਿਣ ਵਾਲਾ ਹੀ ਹੋਵੇਗਾ ਜੰਮੂ–ਕਸ਼ਮੀਰ ਦਾ ਨਿਵਾਸੀ

ਜੰਮੂ–ਕਸ਼ਮੀਰ ਤੋਂ ਵਿਸ਼ੇਸ਼ ਰੁਤਬਾ ਵਾਪਸ ਲਏ ਜਾਣ ਦੇ ਅੱਠ ਮਹੀਨਿਆਂ ਬਾਅਦ ਕੇਂਦਰ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਕ਼ਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਡੌਮੀਸਾਈਲ ਲਾਗੂ ਕਰ ਦਿੱਤਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ 15 ਸਾਲਾਂ ਤੋਂ ਰਹਿ ਰਹੇ ਨਾਗਰਿਕ ਹੀ ਇਸ ਡੌਮੀਸਾਇਲ ਦੇ ਹੱਕਦਾਰ ਹੋਣਗੇ।

 

 

ਇਸ ਅਧੀਨ ਜਿਹੜੇ ਬੱਚਿਆਂ ਨੇ ਸੱਤ ਸਾਲ ਤੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਕੂਲਾਂ ’ਚ ਪੜ੍ਹਾਈ ਕੀਤੀ ਹੈ ਤੇ 10ਵੀਂ ਜਾਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ, ਉਹ ਵੀ ਜੰਮੂ–ਕਸ਼ਮੀਰ ਦੇ ਡੌਮੀਸਾਈਲ ਹੋਣਗੇ। ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਸਕਣਗੀਆਂ।

 

 

ਡੌਮੀਸਾਈਲ ਕਾਨੂੰਨ ’ਚ ਨਵੀਂ ਸੋਧ ਨੂੰ ਉਹ ਚਿੰਤਾਵਾਂ ਦੂਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ; ਜੋ ਜੰਮੂ–ਕਸ਼ਮੀਰ ਲਈ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਥਿਤੀ ਵਿੱਚ ਆਬਾਦੀ ਤਬਦੀਲੀ ਲਿਆਉਣਗੀਆਂ ਕਿਉਂਕਿ ਦੇਸ਼ ਦੇ ਕਿਸੇ ਵੀ ਹਿੱਸੇ ਦੇ ਲੋਕ ਉੱਥੇ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ ਅਤੇ ਜੰਮੂ–ਕਸ਼ਮੀਰ ’ਚ ਵੱਸ ਸਕਦੇ ਹਨ।

 

 

ਸੰਸਦ ਵੱਲੋਂ ਧਾਰਾ–370 ਖਤਮ ਕੀਤੇ ਜਾਣ ਤੋਂ ਪਹਿਲਾਂ ਕੇਵਲ ਸਾਬਕਾ ਰਾਜ ਦੇ ਸਥਾਈ ਨਿਵਾਸੀ ਮੰਨੇ ਜਾਣ ਵਾਲੇ ਲੋਕ ਹੀ ਰਾਜ ਸਰਕਾਰ ’ਚ ਨੌਕਰੀ ਹਾਸਲ ਕਰ ਸਕਦੇ ਸਨ। ਜਦੋਂ ਕਸ਼ਮੀਰੀ ਸਿਆਸੀ ਆਗੂਆਂ ਦਾ ਇੱਕ ਵਫ਼ਦ ਪਿਛਲੇ ਮਹੀਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ, ਤਦ ਉਨ੍ਹਾਂ ਨੇ ਭਰੋਸਾ ਦਿਵਾਇਆ ਸਾ ਕਿ ਕੇਂਦਰ ਨੇ ਆਪਣੇ ਸ਼ਾਸਤ ਪ੍ਰਦੇਸ਼ ਵਿੱਚ ਆਬਾਦੀ ਦੀ ਤਬਦੀਲੀ ਕਰਨ ਦਾ ਕੋਈ ਇਰਾਦਾ ਨਹੀਂ ਕੀਤਾ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਇਹ ਭਰੋਸਾ ਵੀ ਦਿਵਾਇਆ ਸੀ ਕਿ ਜੰਮੂ–ਕਸ਼ਮੀਰ ਲਈ ਨਵਾਂ ਕਾਨੂੰਨ ਕਿਸੇ ਵੀ ਹੋਰ ਸੂਬੇ ਦੇ ਮੁਕਾਬਲੇ ਬਿਹਤਰ ਹੋਵੇਗਾ। ਡੌਮੀਸਾਈਲ ਕਾਨੂੰਨ 25,500 ਰੁਪਏ ਦੀ ਮੂਲ ਤਨਖਾਹ ਨਾਲ ਆਉਣ ਵਾਲੇ ਸਾਰੀਆਂ ਆਸਾਮੀਆਂ ਉੱਤੇ ਭਰਤੀ ਲਈ ਲਾਗੂ ਹੋਵੇਗਾ।

 

 

ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਸ਼ਾਮ ਦੇ ਨੋਟੀਫ਼ਿਕੇਸ਼ਨ ਮੁਤਾਬਕ ਕੋਈ ਵੀ ਵਿਅਕਤੀ ਜੋ ਜੰਮੂ–ਕਸ਼ਮੀਰ ’ਚ 15 ਸਾਲਾਂ ਤੱਕ ਰਿਹਾ ਹੋਵੇ; ਜਿਸ ਨੇ 7 ਸਾਲਾਂ ਤੱਕ ਪੜ੍ਹਾਈ ਕੀਤੀ ਹੋਵੇ ਤੇ ਉੱਥੇ ਜਮਾਤ 10ਵੀਂ/12ਵੀਂ ਤੱਕ ਦੀ ਪ੍ਰੀਖਿਆ ਦਿੱਤੀ ਹੋਵੇ; ਉਸ ਨੂੰ ਉੱਥੋਂ ਦਾ ਨਿਵਾਸੀ ਮੰਨਿਆ ਜਾਵੇਗਾ।

 

 

ਸਰਕਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ, ਕੁੱਲ ਹਿੰਦ ਭਾਰਤੀ ਸੇਵਾਵਾਂ, ਜਨਤਕ ਖੇਤਰ ਦੇ ਅਧਿਕਾਰੀਆਂ ਤੇ ਕੇਂਦਰ ਸਰਕਾਰ; ਦੀਆਂ ਖੁਦਮੁਖ਼ਤਿਆਰ ਇਕਾਈਆਂ, ਜਨਤਕ ਖੇਤਰ ਦੇ ਬੈਂਕ, ਵਿਧਾਨਕ ਇਕਾਈਆਂ ਦੇ ਅਧਿਕਾਰੀ, ਕੇਂਦਰੀ ਯੂਨੀਵਰਸਿਟੀਜ਼ ਦੇ ਅਧਿਕਾਰੀ ਤੇ ਕੇਂਦਰ ਸਰਕਾਰ ਦੇ ਮਾਨਤਾ ਪ੍ਰਾਪਤ ਖੋਜ ਸੰਸਥਾਨ, ਜਿਨ੍ਹਾਂ ਨੇ ਸੇਵਾ 10 ਸਾਲਾਂ ਦੀ ਕੁੱਲ ਮਿਆਦ ਲਈ ਜੰਮੂ–ਕਸ਼ਮੀਰ ਵਿੱਚ ਕੀਤੀ ਹੈ; ਉਨ੍ਹਾਂ ਦੇ ਬੱਚਿਆਂ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਸਮੀਰ ਦਾ ਨਿਵਾਸੀ ਮੰਨਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir domicile will only be the person residing for 15 years