ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਦੇ ਜਵਾਬ ’ਤੇ ਬੋਲੇ ਰਾਜਪਾਲ, ਜਾਅਲੀ ਖ਼ਬਰਾਂ ਦੀ ਥਾਂ ਭਾਰਤੀ ਚੈਨਲ ਦੇਖੋ

ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖਾਤਮੇ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਰਾਜਪਾਲ ਮਲਿਕ ਦੇ ਸੱਦੇ ਨੂੰ ਰਾਹੁਲ ਗਾਂਧੀ ਦੁਆਰਾ ਕਬੂਲ ਕੀਤੇ ਜਾਣ ਦੇ ਨਾਲ ਦਿੱਤੇ ਗਏ ਬਿਆਨ ਮਗਰੋਂ ਰਾਜਪਾਲ ਨੇ ਮੁੜ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

ਰਾਜਪਾਲ ਮਲਿਕ ਨੇ ਕਸ਼ਮੀਰ ਚ ਹਿੰਸਾ ਵਾਲੇ ਰਾਹੁਲ ਦੇ ਬਿਆਨ ਤੇ ਕਿਹਾ, ਰਾਹੁਲ ਗਾਂਧੀ ਕਸ਼ਮੀਰ ਦੇ ਹਾਲਾਤ ਬਾਰੇ ਚ ਜਾਅਲੀ ਖ਼ਬਰਾਂ ਤੇ ਪ੍ਰਤੀਕਿਰਿਆ ਦੇ ਰਹੇ ਹਨ ਜੋ ਸੰਭਵ ਸਰਹੱਦ ਪਾਰੋਂ ਪ੍ਰਸਾਰਿਤ ਕੀਤੀਆਂ ਗਈਆਂ ਹਨ।

 

ਰਾਜਪਾਲ ਨੇ ਅੱਗੇ ਕਿਹਾ ਕਿ ਕਸ਼ਮੀਰ ਚ ਹਾਲਾਤ ਸ਼ਾਂਤੀਪੂਰਨ ਹਨ ਤੇ ਨਾ ਦੇ ਬਰਾਬਰ ਘਟਨਾਵਾਂ ਹੋਈਆ ਹਨ। ਰਾਹੁਲ ਗਾਂਧੀ ਵੱਖੋ ਵੱਖਰੇ ਭਾਰਤੀ ਟੀਵੀ ਚੈਨਲਾਂ ਨੂੰ ਦੇਖ ਕੇ ਖੁੱਦ ਪਤਾ ਕਰ ਸਕਦੇ ਹਨ ਜਿਨ੍ਹਾਂ ਨੇ ਕਸ਼ਮੀਰ ਘਾਟੀ ਦੇ ਸਹੀ ਹਾਲਾਤ ਬਿਆਨ ਕੀਤੇ ਹਨ।

 

ਮਲਿਕ ਨੇ ਕਿਹਾ, ਰਾਹੁਲ ਅੱਜ ਸੁਪਰੀਮ ਕੋਰਟ ਚ ਸਰਕਾਰ ਦੁਆਰਾ ਰੱਖ ਗਏ ਵਿਸਥਾਰ ਪੱਖ ਨੂੰ ਵੀ ਦੇਖ ਸਕਦੇ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ਚ ਸੁਣਵਾਈ ਕੀਤੀ ਅਤੇ ਇਸ ਨੂੰ ਰਾਜਪਾਲ ਤੇ ਛੱਡਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jammu kashmir governor Satyapal malik counters Rahul Gandhi on Kashmir situation