ਅਗਲੀ ਕਹਾਣੀ

13 ਸਾਲਾ ਮਗਰੋਂ ਸਖਤ ਸੁਰੱਖਿਆ ਹੇਠ ਹੋ ਰਿਹੈ ਘਾਟੀ 'ਚ ਲੋਕਲ ਬਾਡੀ ਚੋਣਾਂ

1 / 313 ਸਾਲਾ ਮਗਰੋਂ ਸਖਤ ਸੁਰੱਖਿਆ ਹੇਠ ਹੋ ਰਿਹੈ ਘਾਟੀ 'ਚ ਲੋਕਲ ਬਾਡੀ ਚੋਣਾਂ

2 / 313 ਸਾਲਾ ਮਗਰੋਂ ਸਖਤ ਸੁਰੱਖਿਆ ਹੇਠ ਹੋ ਰਿਹੈ ਘਾਟੀ 'ਚ ਲੋਕਲ ਬਾਡੀ ਚੋਣਾਂ

3 / 313 ਸਾਲਾ ਮਗਰੋਂ ਸਖਤ ਸੁਰੱਖਿਆ ਹੇਠ ਹੋ ਰਿਹੈ ਘਾਟੀ 'ਚ ਲੋਕਲ ਬਾਡੀ ਚੋਣਾਂ

PreviousNext

ਜੰਮੂ-ਕਸ਼ਮੀਰ ’ਚ ਸ਼ਹਿਰੀ ਸਥਾਨਕ ਲੋਕਲ ਬਾਡੀ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਲਗਭਗ ਇੱਕ ਦਰਜਨ ਜਿ਼ਲ੍ਹਿਆਂ  ਚ 422 ਵਾਰਡਾਂ ਚ ਵੋਟਿੰਗ ਅੱਜ ਸੋਮਵਾਰ ਸਵੇਰ 7 ਵਜੇ ਸ਼ੁਰੂ ਹੋ ਚੁੱਕੀ ਹੈ। ਪਹਿਲੇ ਪੜਾਅ ਚ 1,283 ਉਮੀਦਵਾਰ ਮੈਦਾਨ ਚ ਹਨ। ਪਹਿਲੇ ਪੜਾਅ ਚ ਜੰਮੂ ਦੇ 247 ਵਾਰਡ, ਕਸ਼ਮੀਰ ਚ 149 ਅਤੇ ਲੱਦਾਖ ਦੇ 26 ਵਾਰਡਾਂ ਚ ਵੋਟਿੰਗ ਹੋ ਰਹੀ ਹੈ।

 

 

 

 

 

 

 

 

 

 

 

ਜੰਮੂ-ਕਸ਼ਮੀਰ ਚ ਸਖਤ ਸੁਰੱਖਿਆ ਹੇਠ 13 ਸਾਲਾ ਮਗਰੋਂ ਸ਼ਹਿਰੀ ਲੋਕਲ ਬਾਡੀ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ ਮਗਰੋਂ 10 ਅਕਤੂਬਰ ਨੂੰ ਦੂਜੇ ਪੜਾਅ ਚ 384 ਵਾਰਡ, ਤੀਜੇ ਪੜਾਅ ਚ 13 ਅਕਤੂਬਰ ਨੂੰ 207 ਵਾਰਡ ਅਤੇ 16 ਅਕਤੂਬਰ ਨੂੰ ਆਖਰੀ ਪੜਾਅ ਚ 132 ਵਾਰਡਾਂ ਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 20 ਅਕਤੂਬਰ ਨੂੰ ਹੋਵੇਗੀ।


 

 

 

ਸ਼੍ਰੀਨਗਰ ਨਗਰ ਨਿਗਮਾਂ ਸਮੇਤ ਸੂਬੇ ਚ ਕੁੱਲ 1,145 ਵਾਰਡਾਂ ਲਈ ਚਾਰ ਪੜਾਆਵਾਂ ਚ ਹੋਣ ਵਾਲੀਆਂ ਚੋਣਾਂ ਲਈ 2,990 ਉਮੀਦਵਾਰ ਮੈਦਾਨ ਚ ਹਨ। ਜੰਮੂ ਖੇਤਰ ਤੋਂ ਕੁੱਲ 2,137 ਉਮੀਦਵਾਰ ਅਤੇ ਲੱਦਾਖ ਖੇਤਰ ਤੋਂ 66 ਉਮੀਦਵਾਰ ਮੈਦਾਨ ਚ ਨਿਤਰੇ ਹਨ।

 

 

 

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਚ ਸ਼ਹਿਰੀ ਲੋਕਲ ਬਾਡੀ ਚੋਣਾਂ ਸਾਲ 2005 ਚ ਗੁਪਤ ਢੰਗ ਨਾਲ ਹੋਇਆ ਸੀ ਜਿਸਦਾ ਕਾਰਜਕਾਲ ਸਾਲ 2010 ਦੇ ਫਰਵਰੀ ਚ ਖਤਮ ਹੋ ਗਿਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir Local Body Elections live update first phase voting