ਅਗਲੀ ਕਹਾਣੀ

ਜੰਮੂ ਕਸ਼ਮੀਰ : ਸੋਪੋਰ ’ਚ ਅੱਤਵਾਦੀਆਂ ਵਲੋਂ ਗੋਲੀ ਮਾਰਕੇ ਫੌਜੀ ਜਵਾਨ ਦਾ ਕਤਲ

ਜੰਮੂ ਕਸ਼ਮੀਰ : ਸੋਪੋਰ ’ਚ ਅੱਤਵਾਦੀਆਂ ਵਲੋਂ ਗੋਲੀ ਮਾਰਕੇ ਫੌਜੀ ਜਵਾਨ ਦਾ ਕਤਲ

ਜੰਮੂ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਦੇ ਵਾਰਪੋਰਾ ਖੇਤਰ ਵਿਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਫੌਜ ਦੇ ਜਵਾਨ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਫੌਜ ਦਾ ਜਵਾਨ ਛੁੱਟੀ ਉਤੇ ਆਪਣੇ ਘਰ ਆਇਆ ਸੀ। ਜਵਾਨ ਦੀ ਪਹਿਚਾਣ ਮੁਹੰਮਦ ਰਫੀ ਵਜੋਂ ਹੋਈ ਹੈ।

 

ਇਕ ਹੋਰ  ਖਬਰ ਮੁਤਾਬਕ ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਇਕ ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਗਏ। ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਾਸ਼ਟਰੀ ਰਾਈਫਲਜ਼ ਦੀ ਅੱਤਵਾਦੀ ਰੋਕੋ ਇਕਾਈਆਂ ਅਤੇ ਰਾਜ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹਾਂ ਨੇ ਪਰਗੁਚੀ ਪਿੰਡ ਦੇ ਬਾਗ ਖੇਤਰ ਵਿਚ ਇਕ ਤਲਾਸੀ਼ ਮੁਹਿੰਮ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ।

 

 

ਇਕ ਅਧਿਕਾਰੀ ਨੇ ਕਿਹਾ ਕਿ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉਤੇ ਗੋਲੀਆਂ ਚਲਾਈਆਂ, ਜਿਸਦੇ ਬਾਅਦ ਹੋਏ ਮੁਕਾਬਲੇ ਵਿਚ ਦੋਵੇਂ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਅਤੇ ਸਬੰਧਤਾ ਦਾ ਪਤਾ ਲਗਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir One Army personnel shot dead by terrorists in Sopore