ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਚੀਨੀ ਅਸਲੇ ਸਣੇ ਗ੍ਰਿਫ਼ਤਾਰ

ਜੰਮੂ ਕਸ਼ਮੀਰ ਦੀ ਰਾਜਧਾਨੀ ਚ ਸ਼ੁੱਕਰਵਾਰ ਨੂੰ ਇਕ ਪੁਲਿਸ ਚੌਕੀ ਤੇ ਹਮਲਾ ਕਰਨ ਵਾਲੇ ਜੈਸ਼ ਏ ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼੍ਰੀਨਗਰ ਦੇ ਸੀਨੀਅਰ ਪੁਲਿਸ ਅਫ਼ਸਰ ਹਸੀਬ ਮੁਗਲ ਨੇ ਇਹ ਜਾਣਕਾਰੀ ਦਿੱਤੀ ਹੈ।

 

 

ਉਨ੍ਹਾਂ ਕਿਹਾ ਕਿ ਚਨਾਪੁਰਾ ਹਮਲਾ ਮਾਮਲੇ ਚ ਅਸੀਂ ਹੁਣ ਤਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਮੁਸ਼ਤਾਕ, ਜੁਨੈਦ ਅਤੇ ਲਤੀਫ ਵਜੋਂ ਹੋਈ ਹੈ। ਇਹ ਤਿੰਨੇ ਜੈਸ਼ ਨਾਲ ਜੁੜ ਹਨ ਤੇ ਚਨਾਪੁਰਾ ਪੁਲਿਸ ਚੌਕੀ ਤੇ ਕੀਤੇ ਗਏ ਹਮਲੇ ਚ ਸ਼ਾਮਲ ਸਨ। ਇਸ ਹਮਲੇ ਚ ਇਕ ਹੌਲਦਾਰ ਵੀ ਜ਼ਖ਼ਮੀ ਹੋ ਗਿਆ ਸੀ। ਇਹ ਤਿੰਨਾਂ ਨੇ ਉਸ ਹੌਲਦਾਰ ਦੀ ਰਾਈਫਲ ਖੋਹਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।

 

 

ਮੁਗਲ ਨੇ ਕਿਹਾ ਕਿ ਅਸੀਂ ਹਮਲੇ ਮਗਰੋਂ ਡਿਜੀਟਲ ਸਬੂਤ ਇਕੱਠੇ ਕੀਤਾ ਤੇ ਖੂਫ਼ੀਆ ਗ੍ਰਿਡ ਨੂੰ ਮਜ਼ਬੂਤ ਕੀਤਾ। ਪਹਿਲਾਂ ਤੋਂ ਹੀ ਸਾਡੇ ਰਡਾਰ ਤੇ ਮੌਜੂਦ ਇਨ੍ਹਾਂ ਸ਼ੱਕੀਆਂ ਤੇ ਅਸੀਂ ਧਿਆਨ ਲਗਾਇਆ ਹੋਇਆ ਸੀ। ਫੜ੍ਹੇ ਜਾਣ ਤੇ ਅਸੀਂ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਇਕ ਨੇ ਆਪਣਾ ਜੁਰਮ ਕਬੂਲ ਲਿਆ ਤੇ ਗਰੁੱਪ ਬਾਰੇ ਸਾਨੂੰ ਹੋਰ ਜਾਣਕਾਰੀ ਦਿੱਤੀ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਚੀਨੀ ਪਿਸਤੌਲ, 2 ਮੈਗਜ਼ੀਨ, 6 ਕਾਰਤੂਸ ਬਰਾਮਦ ਕੀਤੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir Police arrested 3 JeM terrorists involved in Srinagar Police Chowki attack