ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁੱਤ ਨੇ ਪਿਤਾ ਦੀ ਕਰੰਟ ਲਗਾਕੇ ਕੀਤੀ ਹੱਤਿਆ

ਪੁੱਤ ਨੇ ਪਿਤਾ ਦੀ ਕਰੰਟ ਲਗਾਕੇ ਕੀਤੀ ਹੱਤਿਆ

ਜੰਮੂ `ਚ ਇਸ ਮਹੀਨੇ ਆਪਸੀ ਲੜਾਈ ਦੇ ਬਾਅਦ ਇਕ ਵਿਅਕਤੀ ਨੇ ਕਰੰਟ ਲਗਾਕੇ ਆਪਣੇ 60 ਸਾਲਾ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਇਕ ਵਾਹਨ `ਚ ਪਾ ਕੇ ਸੁੰਨਸਾਨ ਜੰਗਲ `ਚ ਸੁੱਟ ਦਿੱਤਾ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਜੰਮੂ-ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੋਸ਼ੀ ਸੰਜੇ ਕੁਮਾਰ ਫਰਾਰ ਹੈ ਅਤੇ ਉਸ ਨੂੰ ਫੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ।


ਬਾਰਨ ਘਰੋਟਾ ਪਿੰਡ ਵਾਸੀ ਅੰਗਰੇਜ਼ ਸਿੰਘ ਦੀ ਲਾਸ਼ ਇਕ ਸਤੰਬਰ ਨੂੰ ਖੇਆਰੀ ਜੰਗਲ `ਚ ਇਕ ਵਾਹਨ ਦੀ ਪਿੱਛਲੀ ਸੀਟ `ਤੇ ਬਰਾਮਦ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਾਂਚ `ਚ ਪਤਾ ਚੱਲਿਆ ਕਿ ਪਾਰਿਵਾਰਕ ਵਿਵਾਦ ਦੇ ਬਾਅਦ ਸਿੰਘ ਦੇ ਬੇਟੇ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਸੰਜੇ ਕੁਮਾਰ ਦੇ ਖਿਲਾਫ ਘਰੋਟਾ ਥਾਣਾ `ਚ ਮਾਮਲਾ ਦਰਜ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jammu kashmir police said a man killed his old father through electric current in jammu