ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ 'ਚ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ: ਅਵਿਨਾਸ਼ ਰਾਏ ਖੰਨਾ

ਜੰਮੂ–ਕਸ਼ਮੀਰ 'ਚ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ: ਅਵਿਨਾਸ਼ ਰਾਏ ਖੰਨਾ

ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਤੇ ਜੰਮੂ–ਕਸ਼ਮੀਰ ਦੇ ਮਾਮਲਿਆਂ ਲਈ ਪਾਰਟੀ–ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਦਾਅਵਾ ਕੀਤਾ ਹੈ ਕਿ ਜੰਮੂ–ਕਸ਼ਮੀਰ ਦਾ ਅਗਲਾ ਮੁੱਖ ਮੰਤਰੀ ਉਨ੍ਹਾਂ ਦੀ ਪਾਰਟੀ ਭਾਵ ਭਾਜਪਾ ਦਾ ਹੋਵੇਗਾ। ਉਨ੍ਹਾਂ ਕਿਹਾ – ‘ਪਿਛਲੇ ਸਾਲ, ਅਸੀਂ ਜੰਮੂ–ਕਸ਼ਮੀਰ ਵਿੱਚ ਇੱਕ ਅਧੂਰੀ ਸਰਕਾਰ ਬਣਾਈ ਸੀ। ਇਸ ਵਾਰ ਅਸੀਂ ਇੱਥੇ ਪੂਰੀ ਸਰਕਾਰ ਬਣਾਵਾਂਗੇ।’

 

 

ਸ੍ਰੀ ਖੰਨਾ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰ ਰਹੇ ਸਨ। ਉਹ ਇੰਡੀਅਨ ਰੈੱਡ ਕ੍ਰਾੱਸ ਸੁਸਾਇਟੀ ਦੇ ਇੱਕ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਪੁੱਜੇ ਹੋਏ ਸਨ।

 

 

ਸ੍ਰੀ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੰਮੂ–ਕਸ਼ਮੀਰ ਵਿੱਚ ਛੇਤੀ ਚੋਣਾਂ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕੋ–ਇੱਕ ਵੱਡੀ ਪਾਰਟੀ ਵਜੋਂ ਉੱਭਰੇਗੀ।

 

 

ਧਾਰਾ 370 ਖ਼ਤਮ ਕੀਤੇ ਜਾਣ ਬਾਰੇ ਸ੍ਰੀ ਖੰਨਾ ਨੇ ਕਿਹਾ ਕਿ – ‘ਇਹ ਦੇਸ਼ ਦੀ ਇੱਛਾ ਸੀ। ਉਹ ਦੇਸ਼ ਦਾ ਇੱਕੋ–ਇੱਕ ਅਜਿਹਾ ਸਕਾਨ ਸੀ, ਜਿੱਥੇ ਦੋ ਝੰਡੇ ਸਨ ਤੇ ਦੋ ਸੰਵਿਧਾਨ ਸਨ; ਇਸ ਨਾਲ ਬੇਇਨਸਾਫ਼ੀ ਹੋ ਰਹੀ ਸੀ। ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਬਹੁਤ ਲੰਮੇ ਸਮੇਂ ਤੋਂ ਇਹ ਸਭ ਝੱਲ ਰਹੇ ਸਨ ਪਰ ਹੁਣ ਉਹ ਵੋਟ ਕਰਨ ਦੇ ਯੋਗ ਹੋ ਸਕਣਗੇ ਤੇ ਉਹ ਸਰਕਾਰੀ ਨੀਤੀਆਂ ਦੇ ਨਤੀਜਿਆਂ ਦਾ ਆਨੰਦ ਮਾਣ ਸਕਣਗੇ।’

 

 

ਸ੍ਰੀ ਖੰਨਾ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਧਾਰਾ–370 ਦੇ ਮੁੱਦੇ ਉੱਤੇ ਵਿਰੋਧੀ ਧਿਰ ਨੂੰ ਭਰੋਸੇ ’ਚ ਲੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਇਸ ਧਾਰਾ ਦਾ ਖ਼ਾਤਮਾ ਤਾਂ ਪਹਿਲਾਂ ਹੀ ਭਾਜਪਾ ਦੇ ਏਜੰਡੇ ’ਤੇ ਸੀ। ‘ਅਸੀਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਸੱਤਾ ’ਚ ਆਉਣ ’ਤੇ ਅਸੀਂ ਧਾਰਾ–370 ਖ਼ਤਮ ਕਰਾਂਗੇ ਤੇ ਅਸੀਂ ਇਹ ਕਰ ਵਿਖਾਇਆ।’

 

 

ਕਸ਼ਮੀਰ ਵਾਦੀ ਦੇ ਸਿਆਸੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਰੱਖਣ ਦੇ ਮੁੱਦੇ ਉੱਤੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ – ‘ਇਹ ਮੰਦਭਾਗੀ ਗੱਲ ਹੈ ਕਿ ਕਸ਼ਮੀਰ ਦੇ ਸਿਆਸੀ ਆਗੂ ਆਪ ਤਾਂ ਸਕਿਓਰਿਟੀ ਗਾਰਡ ਲੈ ਕੇ ਚੱਲ ਰਹੇ ਹਨ ਤੇ ਫਿਰ ਖ਼ੁਦ ਵੱਖਵਾਦੀਆਂ ਦੀ ਹਮਾਇਤ ਵੀ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਕਸ਼ਮੀਰ ਵਿੱਚ ਕਿਸੇ ਨੂੰ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਨ੍ਹਾਂ ਲੀਡਰਾਂ ਨੂੰ ਅੱਤਵਾਦੀਆਂ ਤੋਂ ਕੋਈ ਖ਼ਤਰਾ ਨਹੀਂ ਹੈ। ਜਿਹੜੇ ਵੀ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਹਰੇਕ ਕਾਰਵਾਈ ਸਬੂਤਾਂ ਦੇ ਆਧਾਰ ਉੱਤੇ ਕੀਤੀ ਗਈ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu-Kashmir s next Chief Minister will be from BJP says Avinash Rai Khanna