ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੂੰ ਹੁਣ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਆਈਏਐਸ ਅਧਿਕਾਰੀ ਗਿਰੀਸ਼ ਚੰਦਰ ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
Girish Chandra Murmu has been appointed as Lieutenant Governor of Jammu-Kashmir. pic.twitter.com/eFSrEhcTce
— ANI (@ANI) October 25, 2019
ਇਸ ਤੋਂ ਇਲਾਵਾ ਰਾਧਾਕ੍ਰਿਸ਼ਨ ਮਾਥੁਰ ਨੂੰ ਲੱਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ 31 ਅਕਤੂਬਰ ਨੂੰ ਹੋਂਦ ਵਿੱਚ ਆਉਣਗੇ। ਜੰਮੂ-ਕਸ਼ਮੀਰ ਦੇ ਨਵੇਂ ਉਪ ਰਾਜਪਾਲ ਗਿਰੀਸ਼ ਚੰਦਰ ਮਰਮੂ ਇਸ ਸਮੇਂ ਵਿੱਤ ਮੰਤਰਾਲੇ ਵਿੱਚ ਖ਼ਰਚ ਸਕੱਤਰ ਦਾ ਅਹੁਦਾ ਸੰਭਾਲ ਰਹੇ ਹਨ ਅਤੇ 1985 ਬੈਚ ਦੇ ਗੁਜਰਾਤ ਕੇਡਰ ਦੇ ਆਈਏਐਸ ਅਧਿਕਾਰੀ ਹਨ। ਉਹ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਸਨ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ।
ਸੱਤਿਆ ਪਾਲ ਮਲਿਕ ਬਿਹਾਰ ਦੇ ਸਾਬਕਾ ਰਾਜਪਾਲ ਸਨ। ਮਲਿਕ ਨੂੰ 2018 ਵਿੱਚ ਕੁਝ ਮਹੀਨਿਆਂ ਲਈ ਉੜੀਸਾ ਦੇ ਰਾਜਪਾਲ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਸੀ। ਸੱਤਿਆ ਪਾਲ ਮਲਿਕ 1989 ਤੋਂ 1991 ਤੱਕ ਅਲੀਗੜ੍ਹ ਸੰਵਿਧਾਨ ਸਭਾ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਉਹ 1980–86 ਅਤੇ 1986–1992 ਤੱਕ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਵੀ ਰਹੇ।