ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਫੌਜ ਦੇ ਕੈਂਪ ਕੋਲ ਸ਼ੱਕੀ ਗਤੀਵਿਧੀਆਂ ਦਿਖਾਈ ਦੇਣ ਬਾਅਦ ਸੁਰੱਖਿਆ ਬਲਾਂ ਨੇ ਫਾਈਰਿੰਗ ਕੀਤੀ। ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਤਲਾਸ਼ੀ ਮੁਹਿੰਮ ਜਾਰੀ ਹੈ। ਏਐਨਆਈ ਦੀ ਖ਼ਬਰ ਮੁਤਾਬਕ, ਪੁਲਿਸ ਨੇ ਦੱਸਿਆ ਕਿ ਸ਼ੋਪੀਆ ਵਿਚ 34 ਆਰਆਰ ਕੈਂਪ ਦੇ ਨਗੀਸ਼ਰਣ ਕੈਂਪ ਦੇ ਬਾਹਰ ਕੁਝ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਇਸ ਦੇ ਬਾਅਦ ਚੁਸਤੀ ਨਾਲ ਸੁਰੱਖਿਆ ਬਲਾਂ ਨੇ ਉਥੇ ਫਾਈਰਿੰਗ ਕੀਤੀ।
ਜ਼ਿਕਰਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ 40 ਤੋਂ ਜ਼ਿਆਦਾ ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਦੇ ਬਾਅਦ ਸਰਹੱਦ ਉਤੇ ਤਣਾਅ ਹੈ। ਭਾਰਤ ਅਤੇ ਪਾਕਿਸਤਾਨ ਫੌਜ ਵਿਚ ਕੰਟਰੋਲ ਰੇਖਾ ਉਤੇ ਬੁੱਧਵਾਰ ਨੂੰ ਭਾਰੀ ਗੋਲੀਬਾਰੀ ਹੋਈ।
Jammu & Kashmir: According to Police, suspicious movement was noticed by the sentry at Nagisharan camp of 34 RR in Shopian, today. An alert sentry fired aerial shots.
— ANI (@ANI) February 21, 2019
ਉਥੇ ਕਸ਼ਮੀਰ ਵੱਖਵਾਦੀ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨੇ ਮੰਗਲਵਾਰ ਨੂੰ ਘਾਟੀ ਦੇ ਸਥਾਨਕ ਨੌਜਵਾਨਾਂ ਦੀ ਮਦਦ ਨਾਲ ਆਤਮਘਾਤੀ ਹਮਲੇ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਲਈ ਇਹ ਸਥਿਤੀ ਕਰੋ ਜਾਂ ਮਰੋ ਦੀ ਬਣ ਗਈ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਕਸ਼ਮੀਰ ’ਚ ਸਰਗਰਮ ਸਥਾਨਕ ਅੱਤਵਾਦੀ ਸਗਠਨ ਨੇ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ।
ਸੋਸ਼ਲ ਮੀਡੀਆ ਉਤੇ ਜਾਰੀ ਕੀਤੇ ਗਏ 17 ਮਿੰਟ ਦੇ ਆਡੀਓ ਮੈਸੇਜ ਵਿਚ ਹਿਜਬੁਲ ਮੁਜਾਹਿਦੀਨ ਦੇ ਆਪਰੇਸ਼ਨ ਕਮਾਂਡਰ ਰਿਆਜ ਨਾਇਕੂ ਨੇ ਕਿਹਾ ਕਿ ਕਸ਼ਮੀਰ ਵਿਚ ਜੋ ਕੁਝ ਵੀ ਹੋਇਆ ਉਹ ਉਥੋਂ ਦੇ ਲੋਕਾਂ ਉਤੇ ਅੱਤਿਆਚਾਰ ਦਾ ਨਤੀਜਾ ਹੈ।