ਅਗਲੀ ਕਹਾਣੀ

ਜੰਮੂ-ਕਸ਼ਮੀਰ: 400 ਮੀਟਰ ਡੂੰਘੀ ਖੱਡ 'ਚ ਡਿੱਗਿਆ ਟੈਂਪੂ ਟ੍ਰੈਵਲਰ, 7 ਮੌਤਾਂ


ਰਾਜੋਰੀ ਤੋਂ ਰਿਆਸੀ ਵੱਲ ਜਾ ਰਿਹਾ ਸੀ ਟੈਂਪੂ ਟ੍ਰੈਵਲਰ 


ਚਾਲਕ ਦਾ ਕੰਟਰੋਲ ਗੱਡੀ ਉੱਤੇ ਨਾ ਰਹਿਣ ਕਾਰਨ ਵਾਪਰੀ ਘਟਨਾ

 

ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੀ ਬੁਦਲ ਤਹਿਸੀਲ ਦੇ ਕੇਵਲ ਇਲਾਕੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਟੈਂਪੂ ਟ੍ਰੈਵਲਰ ਦੇ ਖੱਡ ਵਿੱਚ ਡਿੱਗਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਚਾਲਕ ਵੀ ਸ਼ਾਮਲ ਹੈ। 


ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਕਿ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ।  ਪੁਲਿਸ ਦੇ ਨਾਲ ਮਿਲ ਕੇ ਸੈਨਾ ਦੇ ਜਵਾਨ ਵੀ ਘਟਨਾ ਸਥਾਨ ਉੱਤੇ ਪਹੁੰਚੇ। ਸਖ਼ਤ ਮਿਹਨਤ ਕਰਨ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਕੋਟਰੰਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। 

 

ਇਨ੍ਹਾਂ ਦੀ ਹੋਈ ਮੌਤ

ਵਾਹਨ ਚਾਲਕ, ਕੁਲਵੰਤ ਸਿੰਘ ਨਿਵਾਸੀ ਕੰਗੋਟਾ (ਰਾਜੌਰੀ), ਮੁਹੰਮਦ ਤਾਜ ਨਿਵਾਸੀ ਮੇਂਢਰ (ਪੁੰਛ), ਅਬਦੁਲ ਰਸ਼ੀਦ ਨਿਵਾਸੀ ਦਰਹਾਲ (ਰਾਜੌਰੀ), ਸੁਨੀਤ ਸਿੰਘ ਨਿਵਾਸੀ ਤੁਲੀ (ਰਾਜੋਰੀ), ਮੁਹੰਮਦ ਫਾਰੂਕ ਨਿਵਾਸੀ ਰਿਆਸੀ, ਮੁਹੰਮਦ ਮੰਜੂਰ ਨਿਵਾਸੀ ਬੁਦਲ (ਰਾਜੌਰੀ), ਕੈਲਾਸ਼ ਦੇਵੀ ਨਿਵਾਸੀ ਚਸਾਨਾ (ਰਿਆਸੀ)


ਦੱਸਣਯੋਗ ਹੈ ਕਿ ਰਾਜੋਰੀ ਤੋਂ ਰਿਆਸੀ ਵੱਲ ਜਾ ਰਿਹਾ ਸੀ ਟੈਂਪੂ ਟ੍ਰੈਵਲਰ ਅਤੇ ਚਾਲਕ ਦਾ ਕੰਟਰੋਲ ਗੱਡੀ ਉੱਤੇ ਨਾ ਰਹਿਣ ਕਾਰਨ ਵਾਪਰੀ ਘਟਨਾ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir Tampu traveler fell into a 400 meter deep gorge 7 dead 3 injured