ਜੰਮੂ ਕਸ਼ਮੀਰ ਦੇ ਸੋਪੋਰ ਵਿਚ ਸ਼ਨੀਵਾਰ ਨੂੰ ਅੱਤਵਾਦੀਆਂ ਦੀ ਫਾਈਰਿੰਗ ਵਿਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕਸ਼ਮੀਰ ਜੋਨ ਪੁਲਿਸ ਦੇ ਹਵਾਲੇ ਨਾਲ ਸਮਾਚਾਰ ਏਜੰਸੀ ਏਐਨਆਈ ਨੇ ਕਿਹਾ ਕਿ ਸੋਪੋਰ ਜ਼ਿਲ੍ਹੇ ਦੇ ਡਾਂਗੀਪੁਰਾ ਵਿਚ ਅੱਜ ਅੱਤਵਾਦੀਆਂ ਨੇ ਫਾਈਰਿੰਗ ਕੀਤੀ, ਜਿਸ ਵਿਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਣ ਵਾਲਿਆਂ ਵਿਚ ਇਕ ਬੱਚੀ ਵੀ ਸ਼ਾਮਲ ਹੈ।
ਏਜੰਸੀ ਮੁਤਾਬਕ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਤ ਹੈ। ਪੁਲਿਸ ਘਟਨਾ ਸਥਾਨ ਉਤੇ ਪਹੁੰਚ ਚੁੱਕੀ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ।
ਉਥੇ ਦੂਜੇ ਪਾਸੇ, ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਕੋਲ ਫੌਜੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਕੇ ਇਕ ਵਾਰ ਫਿਰ ਗੋਲਬੰਦੀ ਦੀ ਉਲੰਘਣਾ ਕੀਤੀ ਹੈ।