ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਧਨ ਖਾਤਿਆਂ ਵਿਚ ਜਮ੍ਹਾਂ ਰਕਮ ਇਕ ਲੱਖ ਕਰੋੜ ਰੁਪਏ ਤੋਂ ਪਾਰ

ਜਨਧਨ ਖਾਤਿਆਂ ਵਿਚ ਜਮ੍ਹਾਂ ਰਕਮ ਇਕ ਲੱਖ ਕਰੋੜ ਰੁਪਏ ਤੋਂ ਪਾਰ

ਜਨਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ ਵਿਚ ਜਮ੍ਹਾਂ ਰਕਮ ਇਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੋਦੀ ਸਰਕਾਰ ਨੇ ਪੰਜ ਸਾਲ ਪਹਿਲਾਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਵਿੱਤ ਮੰਤਰਾਲੇ ਦੇ ਤਾਜਾ ਅੰਕੜਿਆਂ ਮੁਤਾਬਕ ਤਿੰਨ ਜੁਲਾਈ ਦੀ ਸਥਿਤੀ ਅਨੁਸਾਰ 36.06 ਕਰੋੜ ਖਾਤਿਆਂ ਵਿਚ 1,00,485.94 ਕਰੋੜ ਰੁਪਏ ਸੀ।

 

ਜਨਧਨ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਮ੍ਹਾਂ ਰਕਮ ਨਿਰੰਤਰ ਵਧ ਰਹੀ ਹੈ। ਇਸ ਨਾਲ ਪਹਿਲਾਂ ਛੇ ਜੂਨ ਨੂੰ ਇਨ੍ਹਾਂ  ਖਾਤਿਆਂ ਵਿਚ ਇਹ ਰਕਮ  99,649.84 ਕਰੋੜ ਰੁਪਏ ਅਤੇ ਉਸ ਤੋਂ ਇਕ ਹਫਤਾ ਪਹਿਲਾਂ 99,232.71 ਕਰੋੜ ਰੁਪਏ ਸੀ।

 

ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀਐਮਜੇਡੀਵਾਈ) ਦੀ ਸ਼ੁਰੂਆਤ 28 ਅਗਸਤ 2014 ਨੂੰ ਕੀਤੀ ਗਈ ਸੀ। ਇਸਦਾ ਮਕਸਦ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਬੈਂਕ ਸਹੂਲਤਾਵਾਂ ਉਪਲੱਬਧ ਕਰਾਉਣਾ ਹੈ ਜੋ ਇਸ ਤੋਂ ਵਾਂਝੇ ਸਨ।

 

ਪੀਐਮਜੇਡੀਵਾਈ ਦੇ ਤਹਿਤ ਖੋਲ੍ਹਿਆ ਗਿਆ  ਖਾਤਾ ਮੂਲ ਬਚਤ ਬੈਂਕ ਜਮ੍ਹਾਂ (ਬੀਐਸਬੀਡੀ) ਖਾਤਾ ਹੈ। ਇਸਦੇ ਨਾਲ ਰੂਪੇ ਡੇਬਿਟ ਕਾਰਡ ਅਤੇ ਓਵਰਡਰਾਫਟ ਦੀ ਸਹੂਲਤ ਦਿੱਤੀ ਜਾਂਦੀ ਹੈ।

ਬੀਐਸਬੀਡੀ ਖਾਤੇ ਵਿਚ ਘੱਟੋ ਘੱਟ ਰਕਮ ਰੱਖਣ ਦੀ ਜ਼ਰੂਰਤ ਨਹੀਂ ਹੈ। ਹੁਣ ਤੱਕ 28.44 ਕਰੋੜ ਖਾਤਾਧਾਰਕਾਂ ਨੂੰ ਰੂਪੇ ਡੇਬਿਟ ਕਾਰਡ ਜਾਰੀ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jandhan account amount crossed Rs one lakh crore amount