ਅਗਲੀ ਕਹਾਣੀ

Janmashtami 2019: ਜਾਣੋ ਇਸ ਵਾਰ ਕਦੋ ਮਨਾਇਆ ਜਾਵੇਗਾ ਜਨਮ ਅਸ਼ਟਮੀ ਦਾ ਤਿਉਹਾਰ

Janmashtami Date 2019: ਇਸ ਸਾਲ ਦੇਸ਼ ਭਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ 23 ਅਗਸਤ ਨੂੰ ਮਨਾਇਆ ਜਾਵੇਗਾ ਜਾਂ 24 ਅਗਸਤ ਨੂੰ ਇਸ ਬਾਰੇ ਸਥਿਤੀ ਕੁਝ ਸਪੱਸ਼ਟ ਨਹੀਂ। ਕਿਤੇ ਜਨਮ ਅਸ਼ਟਮੀ 23 ਅਗਸਤ ਦੀ ਅਤੇ ਕਿਤੇ ਇਸ ਨੂੰ 24 ਅਗਸਤ ਨੂੰ ਦੱਸਿਆ ਜਾ ਰਿਹਾ ਹੈ। 

 

ਦੱਸਣਯੋਗ ਹੈ ਕਿ ਮਾਨਤਾ ਅਨੁਸਾਰ ਭਗਵਾਨ ਕ੍ਰਿਸ਼ਨ ਦਾ ਜਨਮ ਭਾਦ੍ਪਦ ਯਾਨੀ ਕਿ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਹੋਇਆ ਸੀ, ਜੋ ਇਸ ਵਾਰ 23 ਅਗਸਤ ਨੂੰ ਪੈ ਰਹੀ ਹੈ। ਇਸ ਕਾਰਨ ਜਨਮ ਅਸ਼ਟਮੀ 23 ਅਗਸਤ ਨੂੰ ਹੀ ਮਨਾਈ ਜਾਵੇਗੀ।

 

ਜਨਮ ਅਸ਼ਟਮੀ ਜੀ ਪੂਜਾ ਦਾ ਤਰੀਕਾ

 

ਇਹ ਵਰਤ ਅਸ਼ਟਮੀ ਤਿਥੀ ਤੋਂ ਸ਼ੁਰੂ ਹੁੰਦਾ ਹੈ। ਸਵੇਰੇ ਨਹਾਉਣ ਤੋਂ ਬਾਅਦ, ਘਰ ਵਿਚਲੇ ਮੰਦਰ ਦੀ ਸਫ਼ਾਈ ਕਰਨ ਤੋਂ ਬਾਅਦ ਬਾਲ ਕ੍ਰਿਸ਼ਨ ਲੱਡੂ ਗੋਪਾਲ ਜੀ ਦੀ ਮੂਰਤੀ ਨੂੰ ਮੰਦਰ ਵਿੱਚ ਰੱਖੋ ਅਤੇ ਇਸ ਦੀ ਪੂਜਾ ਕਰੋ। ਇਸ ਤੋਂ ਬਾਅਦ ਰਾਤ 12 ਵਜੇ ਭਗਵਾਨ ਕ੍ਰਿਸ਼ਨ ਦਾ ਜਨਮ ਕਰਵਾਓ। ਭਗਵਾਨ ਦੇ ਭਜਨ ਗਾਓ।  ਗੰਗਾ ਜਲ ਨਾਲ ਪਹਿਲਾਂ ਕ੍ਰਿਸ਼ਨ ਨੂੰ ਨਹਾਓ ਅਤੇ ਨਵੇਂ ਕੱਪੜੇ ਪਾਓ। ਰਾਤ ਨੂੰ 12 ਵਜੇ ਜਨਮ ਕਰਵਾ ਕੇ ਭਜਨ ਗਾਉਣ ਤੋਂ ਬਾਅਦ ਪ੍ਰਸ਼ਾਦ ਵੰਡੋ।

 

ਕੀ ਹੈ ਜਨਮ ਅਸ਼ਟਮੀ ਦਾ ਮਹੱਤਤਾ
 

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪੂਰੇ ਭਾਰਤ ਵਿੱਚ ਵਿਸ਼ੇਸ਼ ਮਹੱਤਵ ਹੈ। ਇਹ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਦੇ ਸਿਰਜਣਹਾਰ ਸ੍ਰੀ ਹਰਿ ਵਿਸ਼ਨੂੰ ਨੇ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ ਅੱਠਵਾਂ ਅਵਤਾਰ ਲਿਆ ਸੀ। ਦੇਸ਼ ਦੇ ਸਾਰਿਆਂ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:janmashtami 2019 know which date janmashtami celebrate this year importance and puja vidhi