ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਮੁੱਚੇ ਭਾਰਤ ’ਚ ਜਨਤਾ–ਕਰਫ਼ਿਊ

ਲੁਧਿਆਣਾ 'ਚ ਜਨਤਾ–ਕਰਫ਼ਿਊ ਕਾਰਨ ਸੁੰਨੀਆਂ ਪਈਆਂ ਸੜਕਾਂ

ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਫੈਲੀ ਇਸ ਲਾਇਲਾਜ ਮਹਾਂਮਾਰੀ ਕੋਵਿਡ–19  ਦੇ ਮਰੀਜ਼ਾਂ ਦੀ ਗਿਣਤੀ ਭਾਰਤ ’ਚ ਲਗਾਤਾਰ ਵਧਦੀ ਜਾ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਭਾਰਤ ’ਚ ਕੋਰੋਨਾ–ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਵਧ ਕੇ 333 ਹੋ ਚੁੱਕੀ ਹੈ। ਇਸੇ ਦੌਰਾਨ ਅੱਜ ਸਵੇਰੇ 7 ਵਜੇ ਤੋਂ ਜਨਤਾ–ਕਰਫ਼ਿਊ ਸ਼ੁਰੂ ਹੋ ਗਿਆ ਹੈ ਤੇ ਅੱਜ ਰਾਤੀਂ 9 ਵਜੇ ਤੱਕ ਜਾਰੀ ਰਹਿਣਾ ਹੈ।

 

 

ਪੰਜਾਬ ਦੇ ਪਟਿਆਲਾ ਤੇ ਜਲੰਧਰ ਜਿਹੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਤਾਂ ਅਹਿਤਿਆਤ ਵਜੋਂ 3–3 ਦਿਨ ਦਾ ਜਨਤਾ–ਕਰਫ਼ਿਊ ਲਾਗੂ ਕਰ ਦਿੱਤਾ ਹੈ; ਤਾਂ ਜੋ ਆਮ ਜਨਤਾ ਨੂੰ ਇਸ ਮਾਰੂ ਵਾਇਰਸ ਦੀ ਲਾਗ ਤੋਂ ਬਚਾਇਆ ਜਾ ਸਕੇ।

ਲੁਧਿਆਣਾ 'ਚ ਜਨਤਾ–ਕਰਫ਼ਿਊ ਕਾਰਨ ਸੁੰਨੀਆਂ ਪਈਆਂ ਸੜਕਾਂ

 

ਖ਼ਬਰ ਏਜੰਸੀ ਏਐੱਨਆਈ ਨੇ ਕੁਝ ਚਿਰ ਪਹਿਲਾਂ ਪੰਜਾਬ ਦੇ ਮਾਨਚੈਸਟਰ ਸਮਝੇ ਜਾਂਦੇ ਪ੍ਰਮੁੱਖ ਕਾਰੋਬਾਰੀ ਮਹਾਂਨਗਰ ਲੁਧਿਆਣਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਤਸਵੀਰਾਂ ਉਨ੍ਹਾਂ ਸੜਕਾਂ ਦੀਆਂ ਹਨ; ਜਿੱਥੇ ਆਮ ਦਿਨਾਂ ’ਚ ਤਿਲ ਧਰਨ ਨੂੰ ਵੀ ਥਾਂ ਨਹੀਂ ਲੱਭਦੀ – ਇੰਨੀ ਜ਼ਿਆਦਾ ਭੀੜ ਹੁੰਦੀ ਹੈ ਪਰ ਅੱਜ ਉਹੀ ਸੜਕਾਂ ਸੁੰਨੀਆਂ ਪਈਆਂ ਹਨ।

ਲੁਧਿਆਣਾ 'ਚ ਜਨਤਾ–ਕਰਫ਼ਿਊ ਕਾਰਨ ਸੁੰਨੀਆਂ ਪਈਆਂ ਸੜਕਾਂ

 

ਇਸ ਤੋਂ ਇਲਾਵਾ ਖ਼ਬਰ ਏਜੰਸੀ ਨੇ ਕਸ਼ਮੀਰ, ਦਿੱਲੀ, ਮੁੰਬਈ ਤੇ ਚੇਨਈ ਤੱਕ ਦੀਆਂ ਭਾਵ ਸਮੁੱਚੇ ਦੇਸ਼ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ; ਜਿੱਥੋਂ ਪਤਾ ਲੱਗਦਾ ਹੈ ਕਿ ਪੂਰਾ ਦੇਸ਼ ਅੱਜ ਕੋਰੋਨਾ ਵਾਇਰਸ ਨਾਲ ਜੰਗ ਡਟ ਕੇ ਟੱਕਰ ਲੈ ਰਿਹਾ ਹੈ।

 

 

ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫ਼ਿਊ ਦੀ ਅਪੀਲ ਕਰਨ ਤੋਂ ਬਾਅਦ ਦੇਸ਼ ਵਿੱਚ ਅੱਜ ਐਤਵਾਰ ਨੂੰ ਵਿਲੰਖਣ ਕਿਸਮ ਦਾ ‘ਬੰਦ’ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਰਾਤੀਂ 9:00 ਵਜੇ ਤੱਕ ਆਪੋ–ਆਪਣੇ ਘਰਾਂ ’ਚ ਹੀ ਰਹਿਣਗੇ ਤੇ ਇਸ ਦੀ ਪਾਲਣਾ ਕਰਨਗੇ; ਤਾਂ ਜੋ ਕੋਰੋਨਾ ਵਾਇਰਸ ਦੇ ਪਾਸਾਰ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

 

 

ਜਨਤਾ–ਕਰਫ਼ਿਊ ਅਧੀਨ ਆਮ ਲੋਕਾਂ ਨੂੰ ਸਰਕਾਰੀ ਤੌਰ ’ਤੇ ਵਾਰ–ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਕੋਰੋਨਾ ਵਾਇਰਸ ਦਾ ਵਧਣਾ ਰੋਕਣ ਲਈ ਆਪੋ–ਆਪਣੇ ਘਰਾਂ ’ਚ ਹੀ ਰਹਿਣ। ਅੱਜ ਦੇ ਦਿਨ ਜਨਤਕ ਟਰਾਂਸਪੋਰਟ ਦੇ ਲਗਭਗ ਸਾਰੇ ਹੀ ਸਾਧਨ ਰੋਕ ਦਿੱਤੇ ਗਏ ਹਨ ਜਾਂ ਘਟਾ ਦਿੱਤੇ ਗਏ ਹਨ।

ਤਾਮਿਲ ਨਾਡੂ ਦੀ ਰਾਜਧਾਨੀ ਚੇਨਈ 'ਚ ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਸੁੰਨੀਆਂ ਪਈਆਂ ਸੜਕਾਂ ਤੇ ਸਖ਼ਤ ਸੁਰੱਖਿਆ ਪ੍ਰਬੰਧ

 

ਅੱਜ ਸਾਰੇ ਬਾਜ਼ਾਰ ਬੰਦ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਦੇਸ਼ ਦੇ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਪਾਰਟੀ–ਸਿਆਸਤ ਤੋਂ ਉਤਾਂਹ ਉੱਠਦਿਆਂ ਲੋਕਾਂ ਨੂੰ ਜਨਤਾ–ਕਰਫ਼ਿਊ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

 

 

ਜਨਤਾ–ਕਰਫ਼ਿਊ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਟਵਿਟਰ ਉੱਤੇ ਆਮ ਜਨਤਾ ਦੇ ਨਾਂਅ ਇੰਕ ਸੰਦੇਸ਼ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ –

 

‘ਮੇਰੀ ਬੇਨਤੀ ਹੈ ਕਿ ਸਾਰੇ ਨਾਗਰਿਕ ਇਸ ਰਾਸ਼ਟਰ–ਪੱਧਰੀ ਮੁਹਿੰਮ ਦਾ ਹਿੱਸਾ ਬਣਨ ਤੇ ਕੋਰੋਨਾ ਵਿਰੁੱਧ ਜੰਗ ਨੂੰ ਸਫ਼ਲ ਬਣਾਉਣ। ਸਾਡਾ ਸੰਜਮ ਤੇ ਸੰਕਲਪ ਇਸ ਮਹਾਂਮਾਰੀ ਨੂੰ ਹਰਾ ਕੇ ਰਹੇਗਾ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Janta Curfew in whole India from Kashmir to Kanyakumari including Punjab