ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸ਼ ਕਮਾਂਡਰ ਨਿਸਾਰ ਅਹਿਮਦ ਦਾ ਖੁਲਾਸਾ, ਜਾਣਦਾ ਸੀ ਪੁਲਵਾਮਾ ਹਮਲਾ ਹੋਣੈ

ਜੈਸ਼–ਏ–ਮੁਹੰਮਦ ਦੇ ਕਮਾਂਡਰ ਨਿਸਾਰ ਅਹਿਮਦ ਤਾਂਤ੍ਰੇ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਭਾਰਤ ਲਿਆਇਆ ਗਿਆ। ਸਰਕਾਰ ਨੇ ਉਸ ਨੂੰ 31 ਮਾਰਚ ਨੂੰ ਯੂਏਈ ਤੋਂ ਲਿਆਂਦਾ ਸੀ। ਨਿਸਾਰ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ 14 ਫ਼ਰਵਰੀ ਦੇ ਪੁਲਵਾਮਾ ਆਤਮਘਾਤੀ ਕਾਰ ਬੰਬ ਧਮਾਕੇ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਹਮਲਾ ਹੋਣਾ ਹੈ।

 

ਨਿਸਾਰ ਅਹਿਮਦ ਤਾਂਤ੍ਰੇ ਨੇ ਦਸਿਆ ਕਿ ਉਸ ਨੂੰ ਇਸ ਹਮਲੇ ਬਾਰੇ ਪਹਿਲਾਂ ਤੋਂ ਇਸ ਕਾਰਨ ਪਤਾ ਸੀ ਕਿਉਂਕਿ ਹਮਲੇ ਦੇ ਮੁਖ ਸਾਜ਼ਿਸਕਰਤਾ ਮੁਦਸਿੱਰ ਖ਼ਾਨ ਨੇ ਉਸ ਨੂੰ ਇਸ ਹਮਲੇ ਚ ਸ਼ਾਮਲ ਹੋਣ ਲਈ ਕਿਹਾ ਸੀ। ਉਸ ਨੇ ਦਸਿਆ ਕਿ ਪਾਕਿਸਤਾਨ ਚ ਜੈਸ਼ ਦੀ ਅਗਵਾਈ ਦੇ ਹੁਕਮਾਂ ’ਤੇ ਇਸ ਹਮਲੇ ਨੂੰ ਘੜਿਆ ਗਿਆ ਸੀ।

 

ਜੈਸ਼ ਕਮਾਂਡਰ ਨਿਸਾਰ ਅਹਿਮਦ ਤਾਂਤ੍ਰੇ ਨੇ ਇਹ ਪਹਿਲੀ ਪੁਸ਼ਟੀ ਕੀਤੀ ਹੈ, ਪੁਲਵਾਮਾ ਹਮਲਾ ਸੰਗਠਨ ਦੇ ਹੁਕਮਾਂ ਤੇ ਕੀਤਾ ਗਿਆ ਸੀ ਜਦਕਿ ਖ਼ਾਨ ਉਹ ਵਿਅਕਤੀ ਹੈ ਜਿਸ ਨੇ ਇਸ ਹਮਲੇ ਨੂੰ ਨੇਪਰੇ ਚਾੜ੍ਹਿਆ ਸੀ। ਨਿਸਾਰ ਅਹਿਮਦ ਤਾਂਤ੍ਰੇ ਮਾਰੇ ਗਏ ਜੈਸ਼ ਲੀਡਰ ਨੂਰ ਅਹਿਮਦ ਤਾਂਤ੍ਰੇ ਦਾ ਭਰਾ ਹੈ, ਜਿਹੜਾ ਇਸ ਸਾਲ ਫ਼ਰਵਰੀ ਚ ਭਾਰਤ ਤੋਂ ਭੱਜ ਗਿਆ ਸੀ।

 

ਖੁ਼ਫੀਆ ਏਜੰਸੀ ਇਕ ਅਫ਼ਸਰ ਨੇ ਨਾਂ ਨਾ ਦੱਸਣ ਦੀ ਸ਼ਰਤ ਤੇ ਦਸਿਆ ਕਿ ਉਸਦਾ ਕਸ਼ਮੀਰ ਘਾਟੀ ਚ ਜੈਸ਼ ਕੈਡਰਸ ਤੇ ਅਹਿਮ ਪ੍ਰਭਾਵ ਹੈ, ਖਾਸ ਕਰਕੇ ਜਦੋਂ ਉਸ ਨੇ 30 ਦਸੰਬਰ 2017 ਨੂੰ ਲੈਥਪੋਰਾ ਚ ਸੀਆਰਪੀਐਫ਼ ਕੈਂਪ ਤੇ ਹਮਲੇ ਦੀ ਸਕੀਮ ਘੜ੍ਹੀ ਸੀ।

 

ਨਿਸਾਰ ਅਹਿਮਦ ਤਾਂਤ੍ਰੇ ਨੇ ਪੁੱਛਗਿੱਛ ਚ ਦਸਿਆ ਕਿ ਖ਼ਾਨ ਸੋਸ਼ਲ ਮੀਡੀਆ ਦੁਆਰਾ ਗੱਲ ਕਰਦਾ ਸੀ ਤੇ ਉਸ ਨੇ ਉਸ ਨੂੰ ਫਰਵਰੀ ਦੇ ਵਿਚਕਾਰ ਪੁਲਵਾਮਾ ਚ ਕਿਸੇ ਥਾਂ ਤੇ ਧਮਾਕਾ ਕਰਨ ਦੀ ਜਾਣਕਾਰੀ ਦਿੱਤੀ ਸੀ। ਖਾਨ ਨੇ ਨਿਸਾਰ ਅਹਿਮਦ ਤਾਂਤ੍ਰੇ ਤੋਂ ਬੰਬ ਧਮਾਕੇ ਦੀ ਸਕੀਮ ਅਤੇ ਉਸ ਨੂੰ ਨੇਪਰੇ ਚਾੜ੍ਹਨ ਲਈ ਮਦਦ ਮੰਗੀ ਸੀ। ਨਿਸਾਰ ਅਹਿਮਦ ਤਾਂਤ੍ਰੇ ਘਾਟੀ ਚ ਜੈਸ਼ ਦਾ ਇਕ ਸੀਨੀਅਰ ਕਮਾਂਡਰ ਸੀ ਤੇ ਉਸ ਦੀ ਮੌਜੂਦਗੀ ਚ ਆਪ੍ਰੇਸ਼ਨ ਦਾ ਹਿੱਸਾ ਲੈਣ ਵਾਲੇ ਅੱਤਵਾਦੀ ਉਸ ਦੀ ਮੌਜੂਦਗੀ ਤੋਂ ਪ੍ਰਭਾਵਿਤ ਹੁੰਦੇ।

 

ਹਾਲਾਂਕਿ ਨਿਸਾਰ ਅਹਿਮਦ ਤਾਂਤ੍ਰੇ ਨੇ ਪੁਲਵਾਮਾ ਹਮਲੇ ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਨਾਂਹ ਕੀਤੀ ਹੈ, ਜਿੱਥੇ ਇਕ ਆਤਮਘਾਤੀ ਹਮਲਾਵਰ ਨੇ ਸੀਆਰਪੀਐਫ਼ ਦੇ ਕਾਫਲੇ ਤੇ ਹਮਲਾ ਕੀਤਾ ਸੀ ਤੇ ਇਸ ਹਮਲੇ ਚ 42 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਨੇ ਭਾਰਤ–ਪਾਕਿਸਤਾਨ ਨੂੰ ਜੰਗ ਦੇ ਕੰਢੇ ਤੇ ਖੜ੍ਹਾ ਕਰ ਦਿੱਤਾ ਸੀ।

 

ਐਨਆਈਏ ਦੇ ਅਫ਼ਸਰ ਨੇ ਦਸਿਆ ਕਿ ਨਿਸਾਰ ਅਹਿਮਦ ਤਾਂਤ੍ਰੇ ਨੇ ਪੁੱਛਗਿੱਤ ਚ ਦਸਿਆ ਕਿ ਜਦੋਂ ਪੁਲਵਾਮਾ ਹਮਲਾ ਹੋਇਆ ਸੀ ਤਾਂ ਉਹ ਦੁਬਈ ਚ ਸੀ। ਅਫ਼ਸਰ ਮੁਤਾਬਕ ਨਿਸਾਰ ਅਹਿਮਦ ਤਾਂਤ੍ਰੇ ਕਸ਼ਮੀਰ ਚ ਜੈਸ਼ ਦਾ ਸੀਨੀਅਰ ਆਪਰੇਟਿਵ ਹੈ ਤੇ ਆਪਣੇ ਪੱਧਰ ਤੇ ਕਮਾਂਡਰਾਂ ਨੂੰ ਸਾਰੀਆਂ ਸਕੀਮਾਂ ਬਾਰੇ ਪਤਾ ਹੁੰਦਾ ਹੈ, ਖਾਸ ਕਰਕੇ ਪੁਲਵਾਮਾ ਹਮਲੇ ਬਾਰੇ ਜਿਸਦੀ ਸਕੀਮ ਕਈ ਮਹੀਨੇ ਪਹਿਲਾਂ ਬਣਾਈ ਜਾਂਦੀ ਹੈ।

 

ਅਫ਼ਸਰ ਨੇ ਕਿਹਾ ਕਿ ਅਸੀਂ ਨਿਸਾਰ ਅਹਿਮਦ ਤਾਂਤ੍ਰੇ ਤੋਂ ਹੋਰ ਜਾਣਕਾਰੀ ਕੱਢਵਾ ਰਹੇ ਹਾਂ ਕਿਉਂਕਿ ਉਸ ਦਾ ਯੂਏਈ ਜਾਣ ਦਾ ਸਮਾਂ ਸ਼ੱਕੀ ਹੈ। ਐਨਆਈਏ ਅਫ਼ਸਰ ਨੇ ਕਿਹਾ ਕਿ ਉਸ ਨੇ ਪੁਲਵਾਮਾ ਹਮਲੇ ਚ ਸਰਗਰਮ ਹਿੱਸਾ ਲਿਆ ਹੋਵੇ ਤੇ 14 ਫਰਵਰੀ ਤੋਂ 2 ਹਫ਼ਤੇ ਪਹਿਲਾਂ ਭੱਜ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jash Commander Nisar Ahmed Tantray says he knew about the Pulwama attack