ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਵੰਤ ਸਿੰਘ ਦਾ ਪੁੱਤਰ ਮਾਨਵੇਂਦਰ ਸਿੰਘ ਭਾਜਪਾ ਛੱਡ ਕੇ ਕਾਂਗਰਸ `ਚ ਸ਼ਾਮਲ

ਮਾਨਵੇਂਦਰ ਸਿੰਘ (ਖੱਬੇ) ਦੀ ਆਪਣੇ ਪਿਤਾ ਤੇ ਸੀਨੀਅਰ ਭਾਜਪਾ ਆਗੂ ਜਸਵੰਤ ਸਿੰਘ ਨਾਲ ਫ਼ਾਈਲ ਫ਼ੋਟੋ।

--  ਕਿਹਾ - ‘ਕਮਲ ਕਾ ਫੂਲ ਬੜੀ ਭੂਲ`

 

ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਜਸਵੰਤ ਸਿੰਘ ਦੇ ਪੁੱਤਰ ਤੇ ਵਿਧਾਇਕ ਮਾਨਵੇਂਦਰ ਸਿੰਘ ਬੁੱਧਵਾਰ ਨੂੰ ਕਾਂਗਰਸ `ਚ ਸ਼ਾਮਲ ਹੋਣਗੇ। ਆਉਂਦੇ ਦਸੰਬਰ ਮਹੀਨੇ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਇੱਕ ਵੱਡੀ ਸਿਆਸੀ ਘਟਨਾ ਹੋਵੇਗੀ।  54 ਸਾਲਾ ਮਾਨਵੇਂਦਰ ਸਿੰਘ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾੜਮੇਰ ਦੇ ਸਿ਼ਓ ਹਲਕੇ ਤੋਂ ਜਿੱਤੇ ਸਨ। ਪਿਛਲੇ ਮਹੀਨੇ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡ ਰਹੇ ਹਨ। ਉਨ੍ਹਾਂ ਤਦ ਇਹ ਵੀ ਆਖਿਆ ਸੀ - ‘ਕਮਲ ਕਾ ਫੂਲ ਬੜੀ ਭੂਲ`; ਭਾਵ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਨਿਸ਼ਾਨ ‘ਕਮਲ` ਪਿੱਛੇ ਜਾਣਾ ਉਨ੍ਹਾਂ ਦੀ ਵੱਡੀ ਗ਼ਲਤੀ ਸੀ।


ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਮਾਨਵੇਂਦਰ ਸਿੰਘ ਦੇ ਆਉਣ ਨਾਲ ਪਾਰਟੀ ਨੂੰ ਹੋਰ ਰਾਜਪੂਤ ਵੋਟਾਂ ਮਿਲਣਗੀਆਂ। ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਦੱਸਿਆ ਕਿ ਸ੍ਰੀ ਮਾਨਵੇਂਦਰ ਸਿੰਘ ਭਲਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ `ਚ ਕਾਂਗਰਸ ਵਿੱਚ ਸ਼ਾਮਲ ਹੋਣਗੇ।


ਸ੍ਰੀ ਪਾਇਲਟ ਨੇ ਕਿਹਾ ਕਿ ਉਹ ਮਾਨਵੇਂਦਰ ਸਿੰਘ ਹੁਰਾਂ ਦਾ ਸੁਆਗਤ ਕਰ ਰਹੇ ਹਨ ਕਿਉਂਕਿ ਇਸ ਨਾਲ ਪਾਰਟੀ ਹੋਰ ਵੀ ਮਜ਼ਬੁਤ ਹੋਵੇਗੀ।


ਉੱਧਰ ਰਾਜਸਥਾਨ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਜੇਂਦਰ ਰਾਠੌੜ ਨੇ ਦਾਅਵਾ ਕੀਤਾ ਹੈ ਕਿ ਮਾਨਵੇਂਦਰ ਦੀ ਇਹ ਇੱਕ ਵੱਡੀ ਸਿਆਸੀ ਭੁੱਲ ਹੋਵੇਗੀ। ਕਾਂਗਰਸ ਇਸ ਵੇਲੇ ਮਜਬੂਰ ਹੈ ਤੇ ਉਹ ਲਾਂਭੇ ਹੋਏ ਭਾਜਪਾ ਆਗੂਆਂ ਨੂੰ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਵੇਂਦਰ ਸਿੰਘ ਨੂੰ ਇਸ ਫ਼ੈਸਲੇ ਤੋਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਮਾਨਵੇਂਦਰ ਸਿੰਘ ਦੇ ਪਿਤਾ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਜਸਵੰਤ ਸਿੰਘ ਪਿਛਲੇ ਚਾਰ ਵਰ੍ਹਿਆਂ ਤੋਂ ਕੋਮਾ `ਚ ਹਨ। ਉਨ੍ਹਾਂ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਾੜਮੇਰ-ਜੈਸਲਮੇਰ ਹਲਕੇ ਤੋਂ ਟਿਕਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਅ ਸੀ। ਤਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਪਰ ਹਾਰ ਗਏ ਸਨ। ਉਸ ਸੀਟ ਤੋਂ ਭਾਜਪਾ ਦੇ ਸੋਨਾਰਾਮ ਜਿੱਤੇ ਸਨ, ਜਿਹੜੇ ਤਦ ਕਾਂਗਰਸ ਛੱਡ ਕੇ ਭਾਜਪਾ `ਚ ਸ਼ਾਮਲ ਹੋਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaswant Singh s son Manvendra Singh joins Congress