ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ : ਟਰਾਲੇ ਨੇ 10 ਲੋਕਾਂ ਨੂੰ ਕੁਚਲਿਆ, 6 ਦੀ ਮੌਤ

ਟਰਾਲੇ ਨੇ 10 ਨੂੰ ਕੁਚਲਿਆ

ਐਤਵਾਰ ਦੀ ਸਵੇਰ ਨੂੰ ਯੂ ਪੀ ਦੇ ਜੌਨਪੁਰ `ਚ ਵਾਰਾਨਸੀ ਮਾਰਗ ਉਤੇ ਜਲਾਲਪੁਰ ਚੌਂਕ ਨੇੜੇ ਵਾਪਰੇ ਦਰਦਨਾਇਕ ਹਾਦਸੇ ਵਿਚ ਟਰਾਲੇ ਨੇ 10 ਲੋਕਾਂ ਨੂੰ ਕੁਚਲ ਦਿੱਤਾ, ਜਿਨ੍ਹਾਂ `ਚੋਂ ਪੰਜ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਇਕ ਦੀ ਹਸਪਤਾਲ `ਚ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਪਿਤਾ, ਧੀ ਸਮੇਤ ਸਭ ਸਥਾਨਕ ਲੋਕ ਸਨ। ਹਾਦਸੇ ਦੇ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਸੜਕ `ਤੇ ਜਾਮ ਲਗਾ ਦਿੱਤਾ ਅਤੇ ਟਰਾਲੇ ਨੂੰ ਸਾੜ ਦਿੱਤਾ। ਮੌਕੇ ਉਤੇ ਵੱਡੀ ਗਿਣਤੀ ਵਿਚ ਪੁਲਿਸ ਨੇ ਪਹੁੰਚਕੇ ਬਲ ਦੀ ਵਰਤੋਂ ਕਰਦੇ ਹੋਏ ਭੀੜ ਨੂੰ ਹਟਾਇਆ।


ਜਾਣਕਾਰੀ ਅਨੁਸਾਰ ਜਲਾਲਪੁਰ ਚੌਂਕ `ਤੇ ਵਾਹਨਾਂ ਦਾ ਜਾਮ ਲੱਗਿਆ ਸੀ। ਵਾਰਾਨਸੀ ਨੂੰ ਜਾਣ ਵਾਲੇ ਟਰੱਕ ਦੇ ਪਿੱਛੇ ਦੋ ਮੋਟਰਸਾਈਕਲ `ਤੇ ਸਵਾਰ ਪੰਜ ਲੋਕ ਅਤੇ ਕੰਮ `ਤੇ ਜਾਣ ਵਾਲੇ ਸਾਈਕਲ ਸਵਾਰ ਲੋਕ ਖੜ੍ਹੇ ਸਨ।ਇਸੇ ਦੌਰਾਨ ਜੌਨਪੁਰ ਵੱਲੋਂ ਭਰਿਆ ਹੋਇਆ ਟਰਾਲਾ ਵਾਰਾਨਸੀ ਵੱਲ ਜਾ ਰਿਹਾ ਸੀ, ਟਰਾਲਾ ਜਦੋਂ ਹੀ ਜਲਾਲਪੁਰ ਡਿਗਰੀ ਦੇ ਸਾਹਮਣੇ ਮੁੱਖ ਗੇਟ ਉਤੇ ਪੁੱਜਿਆ ਤਾਂ ਟਰੱਕ ਦੇ ਪਿੱਛੇ ਖੜ੍ਹੇ ਬਾਈਕ ਸਵਾਰ ਅਤੇ ਸਾਈਕਲ ਸਵਾਰ ਲੋਕਾਂ ਨੂੰ ਟਰਾਲੇ ਨੇ ਕੁਚਲ ਦਿੱਤਾ।


ਇਕ ਬਾਈਕ ਸਵਾਰ ਅਜੈ ਸਿੰਘ ਵਾਸੀ ਨੇਵਾਦਾ ਜਲਾਲਪੁਰ ਅਤੇ ਉਨ੍ਹਾਂ ਦੀ ਦੋ ਸਾਲਾ ਧੀ ਦੀ ਮੌਤ ਹੋ ਗਈ। ਮੋਟਰਸਾਈਕਲ `ਤੇ ਸਵਾਰ ਤਿੰਨ ਲੋਕਾਂ ਵਿਚੋਂ ਅਨਵਰ ਦੀ ਮੌਕੇ `ਤੇ ਮੌਤ ਹੋ ਗਈ, ਜਦੋਂ ਕਿ ਬਾਕੀ ਦੋਵੇਂ ਜ਼ਖਮੀ ਹੋ ਗਏ।ਇਸ ਤੋਂ ਇਲਾਵਾ ਸਾਈਕਲ `ਤੇ ਸਵਾਰ ਦੋ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਜਲਾਲਪੁਰ ਕਮਿਊਨਿਟੀ ਹੈਲਥ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jaunpur trailer Accident many people died on the spot