ਅਗਲੀ ਕਹਾਣੀ

ਜਾਵਡੇਕਰ ਸਿਆਸਤ ਲਈ ਝੂਠ ਬੋਲ ਰਹੇ ਹਨ: ਕੇਜਰੀਵਾਲ

ਜਾਵਡੇਕਰ ਸਿਆਸਤ ਲਈ ਝੂਠ ਬੋਲ ਰਹੇ ਹਨ: ਕੇਜਰੀਵਾਲ

ਭਾਰਤ ਦੀ ਰਾਜਧਾਨੀ ਦਿੱਲੀ ’ਚ ਗੰਭੀਰ ਪ੍ਰਦੂਸ਼ਣ ਨੂੰ ਵੇਖਦਿਆਂ ਅੱਜ ਚਾਰ ਨਵੰਬਰ ਸਵੇਰੇ ਅੱਠ ਵਜੇ ਤੋਂ ਵਾਹਨਾਂ ਲਈ ਆੱਡ–ਈਵਨ (ਟਾਂਕ–ਜਿਸਤ) ਯੋਜਨਾ ਲਾਗੂ ਹੋ ਗਈ ਹੈ। ਪਹਿਲੇ ਦਿਨ ਦਿੱਲੀ ਦੀਆਂ ਸੜਕਾਂ ’ਤੇ ਸਿਰਫ਼ ਉਹੀ ਵਾਹਨ ਚੱਲ ਸਕਣਗੇ, ਜਿਨ੍ਹਾਂ ਦੀਆਂ ਨੰਬਰ–ਪਲੇਟਾਂ ਦਾ ਆਖ਼ਰੀ ਅੰਕ ਜਿਸਤ ਹੋਵੇ ਕਿਉਂਕਿ ਮਿਤੀ (4 ਨਵੰਬਰ) ਵੀ ਜਿਸਤ ਹੈ। ਭਲਕੇ ਦਿੱਲੀ ਦੀਆਂ ਸੜਕਾਂ ’ਤੇ ਸਿਰਫ਼ ਟਾਂਕ ਸੰਖਿਆ ਵਾਲੇ ਵਾਹਨ ਹੀ ਚੱਲ ਸਕਣਗੇ ਕਿਉਂਕਿ ਮਿਤੀ (5 ਨਵੰਬਰ) ਵੀ ਟਾਂਕ ਹੋਵੇਗੀ।

 

 

ਇਸ ਦੌਰਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਤੇ ਸ਼ਹਿਰ ਲਈ ਇਸ ਨਿਯਮ ਦੀ ਪਾਲਣਾ ਕਰਨ। ਉਨ੍ਹਾਂ ਸਰਕਾਰੀ ਮਸ਼ੀਨਰੀ ਨੂੰ ਵੀ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਾਬੰਦੀ ਦੇ ਚੱਲਦਿਆਂ ਕਿਸੇ ਨੂੰ ਐਂਵੇਂ ਕੋਈ ਪਰੇਸ਼ਾਨੀ ਨਾ ਹੋਵੇ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਰੋਜ਼ਾਨਾ 30 ਲੱਖ ਕਾਰਾਂ ਸੜਕਾਂ ਉੱਤੇ ਦੌੜਦੀਆਂ ਹਨ ਪਰ ਅੱਜ ਸਿਰਫ਼ 15 ਲੱਖ ਕਾਰਾਂ ਹੀ ਵਿਖਾਈ ਦੇਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਾਸੀਆਂ ਨੇ ਇਸ ਦੀ ਵਧ–ਚੜ੍ਹ ਕੇ ਹਮਾਇਤ ਕੀਤੀ ਹੈ। ਉਨ੍ਹਾਂ ਹਾਲੇ ਪਿੱਛੇ ਜਿਹੇ ਸਾਰੇ ਲੋਕਾਂ ਨੇ ਮਿਲ ਕੇ ਡੇਂਗੂ ਨੂੰ ਹਰਾਇਆ ਹੈ ਤੇ ਹੁਣ ਦਿੱਲੀ ਵਾਸੀ ਇੱਕਜੁਟਤਾ ਨਾਲ ਪ੍ਰਦੂਸ਼ਣ ’ਤੇ ਵੀ ਕਾਬੂ ਪਾਉਣਗੇ।

 

 

ਸ੍ਰੀ ਪ੍ਰਕਾਸ਼ ਜਾਵਡੇਕਰ ਦੇ ਬਿਆਨ ’ਤੇ ਵੀ ਸ੍ਰੀ ਕੇਜਰੀਵਾਲ ਨੇ ਪਲਟਵਾਂ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਜਾਵਡੇਕਰ ਸਿਆਸਤ ਕਰ ਰਹੇ ਹਨ। ਉਹ ਝੂਠ ’ਤੇ ਝੂਠ ਫੈਲਾ ਰਹੇ ਹਨ। ਅਸੀਂ ਡੇਂਗੂ ਦਾ ਇਸ਼ਤਿਹਾਰ ਚਲਾਇਆ। ਮੈਂ ਸ੍ਰੀ ਜਾਵਡੇਕਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਆਪਣੀ ਕਿਸਮ ਦੀ ਇਕਲੌਤੀ ਮੁਹਿੰਮ ਸੀ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਜਾਵਡੇਕਰ ਨੇ ਥੋੜ੍ਹਾ ਸਮਾਂ ਪਹਿਲਾਂ ਆਖਿਆ ਸੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ 1,100 ਕਰੋੜ ਰੁਪਏ ਦਿੱਤੇ ਹਨ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਘਟਾਉਣ ਲਈ ਕਿਸਾਨਾਂ ਨੂੰ ਉਹ 1,500 ਕਰੋੜ ਰੁਪਏ ਕਿਉਂ ਨਹੀਂ ਦੇ ਦਿੱਤੇ, ਜਿਹੜੇ ਉਸ ਨੇ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ ਹਨ।

 

 

ਸ੍ਰੀ ਜਾਵਡੇਕਰ ਨੇ ਕਿਹਾ ਕਿ ‘ਸਾਡੀ ਸਰਕਾਰ ਨੇ ਕਿਸਾਨਾਂ ਨੂੰ 1100 ਕਰੋੜ ਰੁਪਏ ਦਿੱਤੇ, ਤੁਸੀਂ ਕੀ ਦਿੱਤਾ। ਅਸੀਂ 22 ਲੱਖ ਕਿਸਾਨਾਂ ਨੂੰ 40–40 ਹਜ਼ਾਰ ਰੁਪਏ ਦੀਆਂ ਮਸ਼ੀਨਾਂ ਦਿੱਤੀਆਂ ਪਰ ਦਿੱਲੀ ਸਰਕਾਰ ਨੇ ਸਿਰਫ਼ ਇਸ਼਼ਤਿਹਾਰਬਾਜ਼ੀ ਉੱਤੇ ਹੀ 1,500 ਕਰੋੜ ਰੁਪਏ ਖ਼ਰਚ ਕਰ ਦਿੱਤੇ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Javdekar is telling a lie for politics Kejriwal