ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ‘ਤੇ ਦਿੱਲੀ ਪੁਲਿਸ ਨੇ ਵੀਰਵਾਰ (27 ਫਰਵਰੀ) ਨੂੰ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਤਾਹਿਰ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਆਈ ਬੀ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਤਾਹਿਰ ਹੁਸੈਨ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਹੈ। ਗੀਤਕਾਰ ਜਾਵੇਦ ਅਖਤਰ ਨੇ ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਾਉਂਦਿਆਂ ਇਸ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ।
ਦਿੱਲੀ ਪੁਲਿਸ 'ਤੇ ਚੁਟਕੀ ਲੈਂਦਿਆਂ ਜਾਵੇਦ ਅਖਤਰ ਨੇ ਟਵੀਟ ਕੀਤਾ, 'ਉੱਤਰ-ਪੂਰਬੀ ਦਿੱਲੀ 'ਚ ਹੋਈ ਹਿੰਸਾ ਦੌਰਾਨ ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ, ਬਹੁਤ ਸਾਰੇ ਘਰ ਜਲ ਕੇ ਸੁਆਾਹ ਹੋ ਗਏ, ਕਈ ਲੋਕ ਬੇਸਹਾਰਾ ਹੋ ਗਏ, ਕਈ ਸਾਰੀਆਂ ਦੁਕਾਨਾਂ ਨੂੰ ਲੁੱਟ ਲਿਆ ਗਿਆ... ਪਰ ਪੁਲਿਸ ਨੇ ਸਿਰਫ ਇਕ ਘਰ ਸੀਲ ਕੀਤਾ ਹੈ ਤੇ ਇਸਦੇ ਮਾਲਕ ਦੀ ਭਾਲ ਕਰ ਰਹੀ ਹੈ। ਇੱਤਫਾਕ ਨਾਲ ਉਸਦਾ ਨਾਮ ਤਾਹਿਰ ਹੈ। ਇਸ ਕਾਰਵਾਈ ਨੂੰ ਜਾਰੀ ਰੱਖਣ 'ਤੇ ਦਿੱਲੀ ਪੁਲਿਸ ਨੂੰ ਸ਼ਾਬਾਸ਼ੀ।"
So many killed , so many injured , so many house burned , so many shops looted so many people turned destitutes but police has sealed only one house and looking for his owner . Incidentally his name is Tahir . Hats off to the consistency of the Delhi police .
— Javed Akhtar (@Javedakhtarjadu) February 27, 2020
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਤਾਹਿਰ ਹੁਸੈਨ ਦੀ ਸੀਲ ਕੀਤੀ ਗਈ ਫੈਕਟਰੀ ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਖੇਤਰ ਚ ਸੀ। ਦਿੱਲੀ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਕਾਰਵਾਈ ਕਰਦਿਆਂ ਇਸ ਨੂੰ ਸੀਲ ਕਰ ਦਿੱਤਾ। ਇੰਟੈਲੀਜੈਂਸ ਬਿਊਰੋ (ਆਈ ਬੀ) ਦੇ ਮਾਰੇ ਗਏ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੇ ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਉੱਤੇ ਇਸ ਕਤਲ ਪਿੱਛੇ ਹੱਥ ਹੋਣ ਦਾ ਦੋਸ਼ ਲਾਇਆ ਹੈ।
.