ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੁੰਡ ਵਾਲੇ ਬਿਆਨ ’ਤੇ ਜਾਵੇਦ ਅਖ਼ਤਰ ਨੂੰ ਘਰ ਅੰਦਰ ਵੜ ਕੇ ਜਾਨੋਂ ਮਾਰਨ ਦੀ ਧਮਕੀ

ਘੁੰਡ ਵਾਲੇ ਬਿਆਨ ’ਤੇ ਜਾਵੇਦ ਅਖ਼ਤਰ ਨੂੰ ਘਰ ਅੰਦਰ ਵੜ ਕੇ ਜਾਨੋਂ ਮਾਰਨ ਦੀ ਧਮਕੀ

ਮਹਾਰਾਸ਼ਟਰ ਕਰਣੀ ਸੈਨਾ ਨੇ ਬੁਰਕੇ ਤੇ ਘੁੰਡ ਵਾਲੇ ਬਿਆਨ ਉੱਤੇ ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖ਼ਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਹਾਰਾਸ਼ਟਰ ਕਰਣੀ ਸੈਨਾ ਦੇ ਮੁਖੀ ਜੀਵਨ ਸਿੰਘ ਸੋਲੰਕੀ ਨੇ ਵਿਡੀਓ ਜਾਰੀ ਕੀਤਾ ਹੈ ਤੇ ਉਸ ਰਾਹੀਂ ਧਮਕੀ ਦਿੱਤੀ ਹੈ।

 

 

45 ਸੇਕੰਡ ਦੇ ਇਸ ਵਿਡੀਓ ਵਿੱਚ ਸੋਲੰਕੀ ਨੇ ਕਿਹਾ ਹੈ ਕਿ ਜਾਵੇਦ ਨੂੰ ਆਪਣੀ ਮਰਿਆਦਾ ਸਮਝਣੀ ਚਾਹੀਦੀ ਹੈ। ਉਨ੍ਹਾਂ ਨੂੰ ਰਾਜਸਥਾਨ ਵਰਗੇ ਸੂਬੇ ਦੇ ਸਭਿਆਚਾਰ ਉੱਤੇ ਉਂਗਲ਼ ਨਹੀਂ ਚੁੱਕਣੀ ਚਾਹੀਦੀ। ‘ਜਾਂ ਤਾਂ ਜਾਵੇਦ ਅਖ਼ਤਰ ਤਿੰਨ ਦਿਨਾਂ ਅੰਦਰ ਰਇਸ ਬਿਆਨ ਉੱਤੇ ਮਾਫ਼ੀ ਮੰਗ ਲਵੇ ਜਾਂ ਫਿਰ ਕਰਣੀ ਸੈਨਾ ਦਾ ਵਿਰੋਧ ਝੱਲਣ ਲਈ ਤਿਆਰ ਹੋ ਜਾਵੇ। ਕਰਣੀ ਸੈਨਾ ਅਜਿਹੇ ਲੋਕਾਂ ਨੂੰ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੀ ਹੈ।‘

 

 

ਚੇਤੇ ਰਹੇ ਕਿ ਜਾਵੇਦ ਅਖ਼ਤਰ ਹੁਰਾਂ ਨੇ ਕੱਲ੍ਹ ਆਖਿਆ ਸੀ ਕਿ ਉਨ੍ਹਾਂ ਨੂੰ ਮੁਸਲਿਮ ਔਰਤਾਂ ਦੇ ਬੁਰਕੇ ਉੱਤੇ ਪਾਬੰਦੀ ਲਾਉਣ ਉੱਪਰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦੇ ਨਾਲ ਹੀ ਰਾਜਸਥਾਨ ਤੇ ਹਰਿਆਣਾ ਜਿਹੇ ਸੂਬਿਆਂ ਵਿੱਚ ਘੁੰਡ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ।

 

 

ਅੱਜ ਗੀਤਕਾਰ ਜਾਵੇਦ ਅਖ਼ਤਰ ਨੇ ਇੱਕ ਕਿਤਾਬ ਦੇ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕੱਲੇ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ਦੇ ਬਹੁ–ਗਿਣਤੀ ਲੋਕਾਂ ਦਾ ਜੇ ਕੋਈ ਵਿਅਕਤੀ ਬੁਰਾ ਕੰਮ ਕਰਦਾ ਹੈ, ਤਾਂ ਇਹ ਨਹੀਂ ਕਿਹਾ ਜਾਂਦਾ ਕਿ ਇੰਝ ਹਰ ਜਗ੍ਹਾ ਹੁੰਦਾ ਹੈ ਪਰ ਜੇ ਅਜਿਹਾ ਕੋਈ ਕੰਮ ਘੱਟ–ਗਿਣਤੀਆਂ ਵਾਲਾ ਕੋਈ ਵਿਅਕਤੀ ਕਰ ਬੈਠਦਾ ਹੈ, ਤਾਂ ਉਸ ਨੂੰ ਸਮੁੱਚੇ ਭਾਈਚਾਰੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Javed Akhtar threatened for dire consequences over veil statement