ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ `ਚ ਆਟੋ ਤੋਂ ਵੀ ਸਸਤਾ ਹਵਾਈ ਜਹਾਜ਼ ਦਾ ਕਿਰਾਇਆ : ਜੈਅੰਤ ਸਿਨਹਾ

ਦੇਸ਼ `ਚ ਆਟੋ ਤੋਂ ਵੀ ਸਸਤਾ ਹਵਾਈ ਜਹਾਜ਼ ਦਾ ਕਿਰਾਇਆ : ਜੈਅੰਤ ਸਿਨਹਾ

ਕੇਂਦਰੀ ਸਿਵਲ ਏਵੀਏਸ਼ਨ ਰਾਜ ਮੰਤਰੀ ਜੈਅੰਤ ਸਿਨਹਾ ਨੇ ਏਅਰਪੋਰਟ `ਤੇ ਨਵੇਂ ਟਰਮੀਨਲ ਭਵਨ ਦੇ ਲੋਕਅਰਪਣ ਸਮਾਰੋਹ `ਚ ਕਿਹਾ ਕਿ ਦੇਸ਼ `ਚ ਹਵਾਈ ਜਹਾਜ਼ ਦਾ ਕਿਰਾਇਆ ਆਟੋ ਨਾਲੋਂ ਵੀ ਸਸਤਾ ਹੋ ਗਿਆ ਹੈ। ਆਟੋ `ਤੇ ਕਿਤੇ ਵੀ ਜਾਓਗੇ ਤਾਂ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਲਵੇਗਾ। ਜੇਕਰ ਦੋ ਲੋਕ ਯਾਤਰਾ ਕਰਦੇ ਹਨ ਤਾਂ ਇਕ ਯਾਤਰੀ `ਤੇ 5 ਰੁਪਏ ਪ੍ਰਤੀ ਕਿਲੋਮੀਟਰ ਪੈਂਦਾ ਹੈ। ਜਦੋਂ ਕਿ ਹਵਾਈ ਜਹਾਜ ਦਾ ਕਿਰਾਇਆ ਸਿਰਫ ਚਾਰ ਰੁਪਏ ਪ੍ਰਤੀ ਕਿਲੋਮੀਟਰ ਹੈ।


ਉਨ੍ਹਾਂ ਕਿਹਾ ਕਿ ਯੂਪੀ ਦੇ ਨਾਲ ਪੂਰੇ ਦੇਸ਼ `ਚ ਜਹਾਜ਼ ਕ੍ਰਾਂਤੀ ਦੀ ਲਹਿਰ ਚਲ ਰਹੀ ਹੈ। 2013 `ਚ ਜਿੱਥੇ ਛੇ ਕਰੋੜ ਯਾਤਰੀਆਂ ਨੇ ਜਹਾਜ `ਚ ਯਾਤਰਾ ਕੀਤੀ ਸੀ ਉਥੇ ਸਿਰਫ ਚਾਰ ਸਾਲ `ਚ ਇਹ ਸੰਖਿਆ ਵਧਕੇ 12 ਕਰੋੜ ਹੋ ਗਈ ਹੈ। ਕ੍ਰਾਂਤੀ ਦੀ ਲਹਿਰ ਗੋਰਖਪੁਰ `ਚ ਵੀ ਬਹਿ ਰਹੀ ਹੈ। ਇੱਥੋਂ ਹੁਣ ਇਕ ਦੀ ਥਾਂ ਤਿੰਨ ਫਲਾਈਟ ਉਡਾਨ ਭਰ ਰਹੀ ਹੈ। ਆਉਣ ਵਾਲੇ ਸਮੇਂ `ਚ ਇਸਦੀ ਗਿਣਤੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ 2013 `ਚ ਪੂਰੇ ਦੇਸ਼ `ਚ ਜਿਥੇ ਸਿਰਫ 75 ਹਵਾਈ ਅੱਡੇ ਸਨ ਉਥੇ ਅੱਜ ਇਹ ਗਿਣਤੀ 100 ਹੋ ਗਈ ਹੈ। ਯੂਪੀ `ਚ ਜਹਾਜ ਖੇਤਰ `ਚ ਜੋ ਵਿਸਥਾਰ ਹੋ ਰਿਹਾ ਹੈ ਉਸ `ਚ ਸੀਐਮ ਯੋਗੀ ਆਦਿਤਿਆ ਨਾਥ ਦਾ ਕਾਫੀ ਅਹਿਮ ਯੋਗਦਾਨ ਹੈ।

 

ਗੋਰਖਪੁਰ ਤੋਂ 10 ਜਹਾਜ਼ ਉਡਾਏਗਾ ਇੰਡਗੋ


ਜੈਅੰਤ ਸਿਨਹਾ ਨੇ ਕਿਹਾ ਕਿ ਇੰਡਗੋ ਆਪਣੀ ਸੇਵਾਵਾਂ ਜਿੱਥ’ਂ ਵੀ ਸ਼ੁਰੂ ਕਰਦਾ ਹੈ ਉਥੇ ਉਹ ਮਹਿਜ ਇਕ-ਦ’ ਨਹੀਂ ਬਲਕਿ ਅੱਠ ਤੋਂ 10 ਉਡਾਨਾਂ ਸ਼ੁਰੂ ਕਰਦਾ ਹੈ। ਅਜੇ ਤਾਂ ਸ਼ੁਰੂਆਤ ਹੈ। ਛੇਤੀ ਹੀ ਇੱਥੋਂ ਕੋਲਕਾਤਾ, ਕਾਠਮੰਡੂ, ਬੰਗਲੌਰ ਅਤੇ ਮੁੰਬਈ ਲਈ ਸਿੱਧੀ ਫਲਾਈਟ ਸ਼ੁਰੂ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jayant Sinha says airfare has become cheaper than auto