ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਜ 'ਚ ਨਾ ਮਿਲੀ JCB, ਪਤੀ ਨੇ ਸੋਸ਼ਲ ਮੀਡੀਆ 'ਤੇ ਪਤਨੀ ਨੂੰ ਕੀਤਾ ਬਦਨਾਮ

ਦਾਜ ਨਾ ਮਿਲਣ ਕਾਰਨ ਹੋਣ ਵਾਲੇ ਸੋਸ਼ਣਾਂ ਬਾਰੇ ਤੁਸੀ ਤਰ੍ਹਾਂ-ਤਰ੍ਹਾਂ ਦੇ ਮਾਮਲੇ ਸੁਣੇ ਹੋਣਗੇ। ਪਰ ਦਾਜ ਲਈ ਕੋਈ ਮਨੁੱਖ ਕਿਸ ਹੱਦ ਤਕ ਡਿੱਗ ਸਕਦਾ ਹੈ, ਇਸ ਦੀ ਉਦਾਹਰਣ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ 'ਚ ਵੇਖਣ ਨੂੰ ਮਿਲੀ। ਇੱਥੇ ਇੱਕ ਦਾਜ ਦੇ ਲਾਲਚੀ ਪਤੀ ਨੇ ਜੇਸੀਬੀ ਨਾ ਮਿਲਣ ਕਾਰਨ ਪਤਨੀ ਨੂੰ ਸੋਸ਼ਲ ਮੀਡੀਆ 'ਤੇ ਬਦਨਾਮ ਕਰ ਦਿੱਤਾ।
 

ਇੰਨਾ ਹੀ ਨਹੀਂ, ਮੁਲਜ਼ਮ ਪਤੀ ਨੇ ਪੂਰੀ ਘਟਨਾ ਦਾ ਵੀਡੀਓ 7 ਨਕਲੀ ਆਈਡੀ ਬਣਾ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਮੁਲਜ਼ਮ ਇੰਨਾ ਡਿੱਗ ਗਿਆ ਕਿ ਉਸ ਨੇ ਆਪਣੀ ਪਤਨੀ ਦਾ ਫ਼ੋਨ ਨੰਬਰ ਆਪਣੇ ਦੋਸਤਾਂ ਨੂੰ ਵੰਡ ਦਿੱਤਾ ਅਤੇ ਉਨ੍ਹਾਂ ਨਾਲ ਅਸ਼ਲੀਲ ਗੱਲਾਂ ਕਰਵਾਉਣ ਲੱਗਿਆ। ਪੁਲਿਸ ਨੇ ਇਸ ਮਾਮਲੇ 'ਚ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 

ਆਜ਼ਮਗੜ੍ਹ ਜ਼ਿਲ੍ਹੇ ਦੇ ਮੇਂਹਨਗਰ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਜੌਨਪੁਰ ਜ਼ਿਲ੍ਹੇ ਦੇ ਚੰਦਵਕ ਥਾਣਾ ਖੇਤਰ ਦੇ ਜਤਿੰਦਰ ਪ੍ਰਤਾਪ ਨਾਲ ਹੋਇਆ ਸੀ। ਵਿਆਹ 'ਚ ਦਾਜ ਵਜੋਂ ਜੇਸੀਬੀ ਨਾ ਮਿਲਣ 'ਤੇ ਪਤੀ ਜਤਿੰਦਰ ਨਾਰਾਜ਼ ਸੀ। ਇਸੇ ਕਾਰਨ ਉਹ ਆਪਣੀ ਪਤਨੀ ਨੂੰ ਰੋਜ਼ਾਨ ਕੁੱਟਦਾ ਸੀ। ਪਤੀ ਦੇ ਤਸ਼ੱਦਦ ਤੋਂ ਤੰਗ ਆ ਕੇ ਔਰਤ ਆਪਣੇ ਪੇਕੇ ਘਰ ਚਲੀ ਗਈ।
 

ਇਸ ਤੋਂ ਬਾਅਦ ਮੁਲਜ਼ਮ ਪਤੀ ਨੇ ਆਪਣੀ ਪਤਨੀ ਦੇ ਨਾਂਅ 'ਤੇ ਇਕ ਫ਼ੇਸਬੁੱਕ ਆਈਡੀ ਬਣਾਈ ਅਤੇ ਉਸ ਦੀ ਅਸ਼ਲੀਲ ਵੀਡੀਓ ਤੇ ਤਸਵੀਰਾਂ ਪੋਸਟ ਕਰ ਦਿੱਤੀਆਂ। ਇੰਨਾ ਹੀ ਨਹੀਂ, ਉਸ ਨੇ ਆਪਣੀ ਪਤਨੀ ਦਾ ਮੋਬਾਈਲ ਨੰਬਰ ਆਪਣੇ ਦੋਸਤਾਂ ਨੂੰ ਵੰਡ ਦਿੱਤਾ। ਇਸ ਕਾਰਨ ਉਸ ਦੀ ਪਤਨੀ ਕਾਫ਼ੀ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JCB not found in dowry husband post dirty pic and video of wife on social media