ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JDS ਅਤੇ ਕਾਂਗਰਸ ਨੇ ਬੁਲਾਈ ਆਪਣੇ ਆਪਣੇ ਨੇਤਾਵਾਂ ਦੀ ਮੀਟਿੰਗ, ਸ਼ਿਵਕੁਮਾਰ ਬੋਲੋ, ਵਿਧਾਇਕ ਪਾਸ ਆਉਣਗੇ

JDS ਅਤੇ ਕਾਂਗਰਸ ਨੇ ਬੁਲਾਈ ਆਪਣੇ ਆਪਣੇ ਨੇਤਾਵਾਂ ਦੀ ਮੀਟਿੰਗ

 

ਕਰਨਾਟਕ ਸਰਕਾਰ ਤੇ ਸੰਕਟ ਦੇ ਬਾਦਲ ਮੁੜ ਮੰਡਰਾਉਣ ਲੱਗੇ ਹਨ। ਸ਼ਨੀਵਾਰ ਨੂੰ ਕਾਂਗਰਸ ਜੇਡੀਐਸ ਦੇ 13 ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਦੇ ਇੱਕ ਵਿਧਾਇਕ ਨੇ ਅਸਤੀਫਾ ਦਿੱਤਾ ਸੀ। ਜੇਕਰ ਇਨ੍ਹਾਂ 14 ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰ ਲਿਆ ਗਿਆ ਤਾਂ 13 ਮਹੀਨੇ ਪੁਰਾਣੀ ਸਰਕਾਰ ਸੰਕਟ ਵਿੱਚ ਜਾ ਜਾਵੇਗੀ। ਉਥੇ, ਕਰਨਾਟਕ ਵਿੱਚ ਇੱਕ ਵਾਰ ਮੁੜ 'ਰਿਜਾਰਟ ਰਾਜਨੀਤੀ' ਦੇ ਪਰਤਣ ਦੀ ਚਰਚਾ ਹੈ।

 

 

ਰਾਜ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ 13 ਵਿਧਾਇਕਾਂ ਵਿੱਚੋਂ 10 ਵਿਧਾਇਕ ਮੁੰਬਈ ਦੇ ਹੋਟਲਾਂ ਵਿੱਚ ਰੁਕੇ ਹੋਏ ਹਨ। ਉਧਰ, ਕਰਨਾਟਕ ਦੇ ਮੁੱਖ ਮੰਤਰੀ ਵੀ ਵਿਦੇਸ਼ ਦੌਰੇ ਤੋਂ ਛੇਤੀ ਵਾਪਸ ਪਰਤਣਗੇ ਅਤੇ ਬੈਂਗਲੁਰੂ ਵਿੱਚ ਜੇਡੀਐਸ-ਕਾਂਗਰਸ ਵਿਚਕਾਰ ਬੈਠਕਾਂ ਦਾ ਦੌਰ ਜਾਰੀ ਹੈ।

 

 

ਕਾਂਗਰਸ ਨੇਤਾ ਡੀ ਕੇ ਸ਼ਿਵਕੁਮਾਰ ਨੇ ਦੱਸਿਆ ਕਿ ਉਹ (ਜੇ ਡੀ ਐਸ) ਆਪਣੀ ਪਾਰਟੀ ਦੇ ਨੇਤਾਵਾਂ ਦੀ ਬੈਠਕ ਬੁਲਾਈ ਹੈ। ਅਸੀਂ ਵੀ ਆਪਣੇ ਪਾਰਟੀ ਦੇ ਨੇਤਾਵਾਂ ਦੀ ਬੈਠਕ ਬੁਲਾ ਰਹੇ ਹਾਂ ਅਤੇ ਇਸ ਮੁੱਦੇ ਨੂੰ ਹੱਲ ਕਰਾਂਗੇ। ਮੈਨੂੰ ਵਿਸ਼ਵਾਸ ਹੈ ਕਿ ਕੁਝ ਚੀਜਾਂ ਛੇਤੀ ਸ਼ਾਂਤ ਹੋ ਜਾਣਗੀਆਂ। ਰਾਸ਼ਟਰ ਅਤੇ ਦੋਹਾਂ ਪੱਖਾਂ ਦੇ ਹਿਤ ਵਿੱਚ ਅਸੀਂ ਸਰਕਾਰ ਨੂੰ ਸੁਚਾਰੂ ਰੂੁਪ ਨਾਲ ਚਲਾਉਣਾ ਚਾਹੁੰਦੇ ਹਾਂ। ਮੈਨੂੰ ਭਰੋਸਾ ਹੈ ਕਿ ਵਿਧਾਇਕ ਵਾਪਸ ਆਉਣਗੇ।

 

 

- ਮੁੰਬਈ ਦੇ ਬੀਕੇਸੀ ਹੋਟਲ ਦੇ ਬਾਹਰ ਭਾਜਪਾ ਐੱਮ.ਐੱਲ.ਸੀ. ਪ੍ਰਸਾਦ ਲਾਡ, ਜਿੱਥੇ ਕਰਨਾਟਕ ਕਾਂਗਰਸ-ਜਦ (ਐਸ) ਦੇ 10 ਵਿਧਾਇਕਾ ਹਨ। 

 

 

 


ਕਰਨਾਟਕ ਦੇ ਮੰਤਰੀ ਅਤੇ ਕਾਂਗਰਸ ਆਗੂ ਡੀ ਕੇ ਸ਼ਿਵ ਕੁਮਾਰ ਅਤੇ ਜੇਡੀਐੱਸ ਨੇਤਾ ਤੇ ਸਾਬਕਾ ਪੀ.ਐਮ. ਐੱਚ ਡੀ ਦੇਵਗੌੜਾ ਵਿਚਕਾਰ ਬੰਗਲੁਰੂ ਵਿੱਚ ਚੱਲ ਰਹੀ ਬੈਠਕ ਵਿੱਚ ਜੇਡੀਐਸ ਦੇ ਆਗੂ ਐੱਚ ਡੀ ਰੇਵੰਨਾ, ਡੀ ਕੁਪੇਂਦਰ ਰੈੱਡੀ, ਐਚ ਕੇ ਕੁਮਾਰਸਵਾਮੀ ਅਤੇ ਡੀਸੀ ਥੰਮਨਨਾ ਵੀ ਸ਼ਾਮਲ ਹੋਏ।

 

 

 

ਮੁੰਬਈ ਵਿੱਚ ਸੋਫਿਟੇਲ ਮੁੰਬਈ ਬੀਕੇਸੀ ਹੋਟਲ ਦੇ ਬਾਹਰ ਕਾਂਗਰਸੀ ਆਗੂ ਮਹੇਂਦਰ ਸਿੰਘੀ ਨੇ ਕਿਹਾ ਕਿ ਮੈਂ ਸਿਰਫ ਰਮੇਸ਼ ਜਾਰਖੋਲੀ ਨੂੰ ਮਿਲਿਆ ਹਾਂ। ਮੈਂ ਕਿਸੇ ਹੋਰ ਵਿਧਾਇਕਾਂ ਨਾਲ ਨਹੀਂ ਮਿਲਿਆ।  ਮੈਂ ਜਿਨ੍ਹਾਂ ਨੂੰ ਨਹੀਂ ਜਾਣਦਾ ਉਸ ਬਾਰੇ ਵਿੱਚ ਕੁਝ ਨਹੀਂ ਕਹਾਂਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JDS-Congress and BJP recation on Karnataka government crisis live update