ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JDU ਨੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਪਾਰਟੀ 'ਚੋਂ ਕੱਢਿਆ

ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਦੋਸ਼

 

ਜੇਡੀਯੂ ਦੇ ਕੌਮੀ ਮੀਤ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਅਤੇ ਜਨਰਲ ਸੈਕਟਰੀ ਪਵਨ ਵਰਮਾ ਜੋ ਲਗਾਤਾਰ ਸੀਏਏ ਅਤੇ ਐਨਪੀਆਰ ‘ਤੇ ਪਾਰਟੀ ਲਾਈਨ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ, ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। 

 

ਨਿਤੀਸ਼ ਕੁਮਾਰ ਨੇ ਪੀਕੇ ਅਤੇ ਪਵਨ ਬਾਰੇ ਮੀਡੀਆ ਦੇ ਸਵਾਲ ਉੱਤੇ ਕਿਹਾ ਕਿ ਜਿਸ ਨੂੰ ਪਾਰਟੀ ਦੀ ਨੀਤੀ ਰਾਸ ਨਹੀਂ ਆ ਰਹੀ, ਉਹ ਜਿਥੇ ਜਾਣਾ ਚਾਹੇ ਲਏ ਜਾਣ। 15 ਜਨਵਰੀ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਅਜਿਹਾ ਹੀ ਬਿਆਨ ਦੇ ਚੁੱਕੇ ਹਨ। ਉਥੇ, ਪੀ ਕੇ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਗ਼ਲਤ ਬਿਆਨਬਾਜ਼ੀ ਕਰ ਰਹੇ ਸਨ।

 

ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਪਵਨ ਵਰਮਾ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਦੀ ਸੋਚ ਵੱਖਰੀ ਹੈ ਅਤੇ ਜਦੋਂ ਕਿ ਸੀਐਮ ਨਿਤੀਸ਼ ਦੀ ਵਿਚਾਰਧਾਰਾ ਵੱਖਰੀ ਹੈ। ਪਵਨ ਵਰਮਾ ਸੀਏਏ ਅਤੇ ਐਨਆਰਸੀ ਦੇ ਮੁੱਦੇ 'ਤੇ ਸੀਐਮ ਨਿਤੀਸ਼ ਦੇ ਖ਼ਿਲਾਫ਼ ਲਗਾਤਾਰ ਬੋਲ ਰਹੇ ਸਨ। 


 

 

ਸੀ ਐਮ ਨਿਤੀਸ਼ ਨੇ ਸਪੱਸ਼ਟ ਕਿਹਾ ਸੀ ਕਿ ਜਿਸ ਨੂੰ ਪਾਰਟੀ ਵਿੱਚ ਰਹਿਣਾ ਹੈ ਰਹੇ ਨਹੀਂ ਤਾਂ ਜਾਵੇ। ਉਸ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੀ ਐਮ ਨਿਤੀਸ਼ ਬਹੁਤ ਜਲਦ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JDU leaders Prashant Kishor and Pavan Varma have been expelled from the party for indulging in anti party activities