ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਈਰਖਾਲੂ ਸਾਥੀ ਨੇ ਮਰਵਾ ਦਿੱਤਾ` ਐੱਚਡੀਐੱਫ਼ਸੀ ਦਾ ਅਫ਼ਸਰ ਸਿਧਾਰਥ ਸਾਂਘਵੀ

‘ਈਰਖਾਲੂ ਸਾਥੀ ਨੇ ਮਰਵਾ ਦਿੱਤਾ` ਐੱਚਡੀਅੇੱਫ਼ਸੀ ਦਾ ਅਫ਼ਸਰ ਸਿਧਾਰਥ ਸਾਂਘਵੀ

ਐੱਚਡੀਐੱਫ਼ਸੀ ਬੈਂਕ ਦਾ ਮੀਤ-ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ) ਸਿਧਾਰਥ ਸਾਂਘਵੀ ਬੀਤੇ ਬੁੱਧਵਾਰ ਤੋਂ ਭੇਤ ਭਰੀ ਹਾਲਤ `ਚ ਲਾਪਤਾ ਹੈ। ਪੁਲਿਸ ਨੂੰ ਉਸ ਦੀ ਇਕੱਲੀ ਖੜ੍ਹੀ ਕਾਰ ਦੀ ਪਿਛਲੀ ਸੀਟ `ਤੇ ਖ਼ੂਨ ਦੇ ਦਾਗ਼ ਲੱਗੇ ਵੀ ਮਿਲ ਚੁੱਕੇ ਹਨ। ਉਸ ਨੂੰ ਆਖ਼ਰੀ ਵਾਰ ਲੋਅਰ ਪਰੇਲ ਦੇ ਕਮਲਾ ਮਿਲਜ਼ ਕੰਪਾਊਂਡ `ਚੋਂ ਬਾਹਰ ਆਉਂਦਿਆਂ ਤੱਕਿਆ ਗਿਆ ਸੀ। ਉਸ ਤੋਂ ਬਾਅਦ ਉਹ ਕਿਸੇ ਜਾਣਕਾਰ ਨੂੰ ਵਿਖਾਈ ਨਹੀਂ ਦਿੱਤਾ।


ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ `ਚ ਉਹ ਕਮਲਾ ਮਿਲਜ਼ ਦੀ ਪਾਰਕਿੰਗ ਵੱਲ ਤੁਰ ਕੇ ਜਾਂਦਾ ਵਿਖਾਈ ਦੇ ਰਿਹਾ ਹੈ ਤੇ ਉਸ ਦੀ ਕਾਰ ਵੀ ਉਸੇ ਪਾਰਕਿ਼ੰਗ `ਚ ਲਾਵਾਰਸ ਹਾਲਤ `ਚ ਖੜ੍ਹੀ ਮਿਲੀ ਹੈ। ਜਾਂਚ ਅਧਿਕਾਰੀਆਂ ਨੁੰ ਸ਼ੱਕ ਹੈ ਕਿ ਸਾਂਘਵੀ ਦਾ ਕਤਲ ਇਸੇ ਪਾਰਕਿੰਗ `ਚ ਕੀਤਾ ਗਿਆ ਹੈ।


ਮੁੰਬਈ ਪੁਲਿਸ ਨੇ ਅੱਜ ਸਿਧਾਰਥ ਸਾਂਘਵੀ ਗੁੰਮਸ਼ੁਦਗੀ ਮਾਮਲੇ `ਚ 20 ਸਾਲਾਂ ਦੇ ਇੱਕ ਵਿਅਕਤੀ ਨੁੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਇਹ ਦੱਸਿਆ ਹੈ ਕਿ ਮੁਲਜ਼ਮ ਨੇ ਇਸ ਬੈਂਕ ਅਧਿਕਾਰੀ ਦਾ ਕਤਲ ਕੀਤੇ ਹੋਣ ਦਾ ਆਪਣਾ ਜੁਰਮ ਮੰਨ ਲਿਆ ਹੈ। ਉਸ ਨੇ ਨਾ ਸਿਰਫ਼ ਇਸ ਕਤਲ ਦੀ ਜਿ਼ੰਮੇਵਾਰੀ ਲੈ ਲਈ ਹੈ, ਸਗੋਂ ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਉਸ ਨੇ ਸਾਂਘਵੀ ਦੀ ਲਾਸ਼ ਨੂੰ ਟਿਕਾਣੇ ਕਿਵੇਂ ਲਾਇਆ ਸੀ ਤੇ ਨਵੀਂ ਮੁੰਬਈ `ਚ ਉਸ ਦੀ ਕਾਰ ਲਾਵਾਰਸ ਹਾਲਤ `ਚ ਛੱਡ ਦਿੱਤੀ ਸੀ।


ਗ੍ਰਿਫ਼ਤਾਰ ਕੀਤਾ ਮੁਲਜ਼ਮ ਇੱਕ ਮਜ਼ਦੂਰ ਹੈ, ਜਿਸ ਨੂੰ ਇਹ ਕਤਲ ਕਰਨ ਲਈ ਪੈਸੇ ਦਿੱਤੇ ਗਏ ਸਨ (ਸੁਪਾਰੀ ਦਿੱਤੀ ਗਈ ਸੀ)। ਸੂਤਰਾਂ ਨੇ ਦੱਸਿਆ ਕਿ ਇਸ ਕਥਿਤ ਕਤਲ ਦੀ ਸਾਜਿ਼ਸ਼ ਰਚਣ ਵਾਲਾ ਦਰਅਸਲ ਸਿਧਾਰਥ ਸਾਂਘਵੀ ਦਾ ਹੀ ਕੋਈ ਸਾਥੀ ਅਧਿਕਾਰੀ ਹੈ, ਜੋ ਉਸ ਨੂੰ ਪਿੱਛੇ ਜਿਹੇ ਮਿਲੀ ਤਰੱਕੀ ਕਾਰਨ ਉਸ ਪ੍ਰਤੀ ਈਰਖਾਲੂ ਹੋ ਗਿਆ ਸੀ। ਇਸੇ ਲਈ ਉਸ ਨੇ ਆਪਣੀ ਤਰੱਕੀ ਦੇ ਰਾਹ ਵਿਚਲੇ ਅੜਿੱਕੇ ਨੂੰ ਦੂਰ ਕਰਨ ਲਈ ਉਸ ਦੇ ਕਤਲ ਦੀ ਸੁਪਾਰੀ ਦੇ ਦਿੱਤੀ।


ਪਰ ਜਦੋਂ ਤੱਕ ਸਿਧਾਰਥ ਸਾਂਘਵੀ ਦੀ ਲਾਸ਼ ਨਹੀਂ ਮਿਲ ਜਾਂਦੀ, ਤਦ ਤੱਕ ਇਸ ਮਾਮਲੇ `ਚ ਹਾਲੇ ਹੋਰ ਕੁਝ ਖੁੱਲ੍ਹ ਕੇ ਨਹੀਂ ਆਖਿਆ ਜਾ ਸਕਦਾ। ਸਿਧਾਰਥ ਸਾਂਘਵੀ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਮੁਲਜ਼ਮ ਵਿਖਾਇਆ ਗਿਆ ਪਰ ਉਸ ਨੂੰ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਸੀ। ਇਸ ਕਥਿਤ ਕਾਤਲ ਤੋਂ ਹਾਲੇ ਹੋਰ ਪੁੱਛਗਿੱਛ ਜਾਰੀ ਹੈ।


‘ਮਿਰਰ` ਅਤੇ ‘ਟਾਈਮਜ਼ ਨਾਓ` ਦੀ ਰਿਪੋਰਟ ਅਨੁਸਾਰ ਸਿਧਾਰਥ ਸਾਂਘਵੀ ਦੀ ਪਤਨੀ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਬੀਤੇ ਬੁੱਧਵਾਰ ਦੀ ਰਾਤ ਨੁੰ ਲਿਖਵਾਈ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਸਾਂਘਵੀ ਰਾਤੀਂ 8:30 ਵਜੇ ਦਫ਼ਤਰ `ਚੋਂ ਬਾਹਰ ਚਲਾ ਗਿਆ ਸੀ ਤੇ ਸੀਸੀਟੀਵੀ ਕੈਮਰੇ ਵੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਪਰ ਉਸ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਵੇਖਿਆ।


ਸਨਿੱਚਰਵਾਰ ਨੁੰ ਪੁਲਿਸ ਨੇ ਸਾਂਘਵੀ ਦੀ ਮਾਰੂਤੀ ਸੁਜ਼ੂਕੀ ਇਗਨਿਸ ਕਾਰ ਕੋਪਰਖਾਇਰੇਨੇ `ਚ ਇੱਕ ਰਿਹਾਇਸ਼ੀ ਇਮਾਰਤ ਨੇੜਿਓਂ ਬਰਾਮਦ ਕਰ ਲਈ ਸੀ। ਕਾਰ `ਚੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ।


ਸਿਧਾਰਥ ਸਾਂਘਵੀ ਦੱਖਣੀ ਮੁੰਬਈ ਦੇ ਮਾਲਾਬਾਰ ਹਿਲਜ਼ ਇਲਾਕੇ `ਚ ਆਪਣੀ ਪਤਨੀ ਤੇ ਚਾਰ ਸਾਲਾ ਪੁੱਤਰ ਨਾਲ ਰਹਿ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jealous colleague hired contract killer to murder HDFC official