ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜਿਲ ਇਮਾਮ ਟਰਾਂਜਿਟ ਰਿਮਾਂਡ ’ਤੇ

ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ ਮੰਗਲਵਾਰ ਨੂੰ ਬਿਹਾਰ ਦੇ ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਮਾਮ ਉੱਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਹਾਰ ਦੀ ਜਹਾਨਾਬਾਦ ਅਦਾਲਤ ਨੇ ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ ਹੈ।

 

ਇਕ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਸ਼ਰਜੀਲ ਨੂੰ ਮੰਗਲਵਾਰ ਨੂੰ ਜਹਾਨਾਬਾਦ ਜ਼ਿਲ੍ਹੇ ਦੇ ਕਾਕੋ ਖੇਤਰ ਤੋਂ ਬਿਹਾਰ ਪੁਲਿਸ ਦੀ ਮਦਦ ਨਾਲ ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ।

 

ਸੂਤਰਾਂ ਦੇ ਅਨੁਸਾਰ, ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਸੋਮਵਾਰ ਰਾਤ ਨੂੰ ਸ਼ਕੀਲ ਦੇ ਜੱਦੀ ਘਰ ਕਾਕੋ ਉੱਤੇ ਛਾਪਾ ਮਾਰਿਆ ਅਤੇ ਉਸਦੇ ਭਰਾ ਮੁਜ਼ਮਿਲ ਇਮਾਮ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸਦੀ ਨਿਸ਼ਾਨਦੇਹੀ ਉੱਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

 

ਸ਼ਰਜੀਲ ਦੀ ਭਾਲ ਕਈ ਹੋਰ ਜ਼ਿਲ੍ਹਿਆਂ ਵਿਚ ਛਾਪੇ ਮਾਰੇ ਜਾ ਰਹੇ ਸਨ। ਸੂਬੇ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਨਿਗਰਾਨੀ ਵਧਾ ਦਿੱਤੀ ਗਈ ਸੀ, ਜਿਸ ਪਟਨਾ ਏਅਰਪੋਰਟ ਵੀ ਸ਼ਾਮਲ ਹੈ। ਪੁਲਿਸ ਨੂੰ ਬਿਹਾਰ ਅਤੇ ਨੇਪਾਲ ਸਰਹੱਦ 'ਤੇ ਚੌਕਸ ਰਹਿਣ ਦੀ ਵੀ ਹਦਾਇਤ ਕੀਤੀ ਗਈ ਹੈ।

 

ਦੱਸਣਯੋਗ ਹੈ ਕਿ ਸ਼ਰਜੀਲ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਕਈ ਸੂਬਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ਰਜੀਲ ਖ਼ਿਲਾਫ਼ ਦਿੱਲੀ ਵਿੱਚ ਐਫਆਈਆਰ ਵੀ ਦਾਇਰ ਕੀਤੀ ਗਈ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jehanabad Court grants Delhi Police transit remand of JNU student Sharjeel Imam