ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਅੱਤਵਾਦੀ ਹਮਲੇ ’ਚ ਕਾਰ ਮੁਹੱਈਆ ਕਰਾਉਣ ਵਾਲਾ ਜੈਸ਼ ਅੱਤਵਾਦੀ ਸਜਾਦ ਭੱਟ ਢੇਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਚ ਜੈਸ਼ ਏ ਮੁਹੰਮਦ (ਜੇਈਐਮ) ਦਾ ਇਕ ਅੱਤਵਾਦੀ ਅਤੇ ਉਸਦਾ ਸਾਥੀ ਫੌਜ ਨੇ ਮਾਰ ਮੁਕਾਇਆ ਹੈ। ਇਹ ਵੀ ਪਤਾ ਲਗਿਆ ਹੈ ਕਿ ਪੁਲਵਾਮਾ ਅੱਤਵਾਦੀ ਬੰਬ ਧਮਾਕੇ ਚ ਵਰਤੀ ਗਈ ਕਾਰ ਇਸੇ ਅੱਤਵਾਦੀ ਨੇ ਮੁਹੱਈਆ ਕਰਵਾਈ ਸੀ।

 

ਸਥਾਨਕ ਪੁਲਿਸ ਅਫ਼ਸਰ ਨੇ ਦਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਮਿਲੀ ਖੂਫ਼ੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਅੱਜ ਸਵੇਰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਤੋਂ ਬਾਅਦ ਬਿਜਬੇਹਰਾ ਚ ਅੱਤਵਾਦੀਆਂ ਨੇ ਜਵਾਨਾਂ ’ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਮੁਕਾਬਲੇ ਚ 2 ਅੱਤਵਾਦੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਸਜਾਦ ਭੱਟ ਅਤੇ ਤੌਸੀਫ਼ ਭੱਟ ਵਜੋਂ ਹੋਈ।

 

ਉਨ੍ਹਾਂ ਇਹ ਵੀ ਦਸਿਆ ਕਿ ਇਕ ਮੁਕਾਬਲੇ ਚ ਇਕ ਜਵਾਨ ਜ਼ਖ਼ਮੀ ਹੋ ਗਿਆ ਜਿਸਦੀ ਬਾਅਦ ਚ ਹਸਪਤਾਲ ਚ ਜ਼ੇਰੇ ਇਲਾਜ ਮੌਤ ਹੋ ਗਈ।

 

ਅਫ਼ਸਰ ਮੁਤਾਬਕ ਮਾਰੇ ਗਏ ਦੋਵੇਂ ਅੱਤਵਾਦੀ ਕਈ ਅੱਤਵਾਦੀ ਘਟਨਾਵਾਂ ਚ ਸ਼ਾਮਲ ਹੋਣ ਤੋਂ ਇਲਾਵਾ ਸਜਾਦ ਭੱਟ 14 ਫਰਵਰੀ 2019 ਨੂੰ ਹੋਏ ਪੁਲਵਾਮਾ ਦੇ ਲੈਥਪੋਰਾ ਇਲਾਕੇ ਚ ਆਤਮਘਾਤੀ ਕਾਰ ਧਮਾਕੇ ਚ ਲੋੜੀਂਦੇ ਸਨ। ਇਸ ਹਮਲੇ ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।

 

ਛਾਣਬੀਣ ਚ ਮਿਲੇ ਸਬੂਤਾਂ ਤੋਂ ਪਤਾ ਲਗਿਆ ਕਿ ਬਿਜਬੇਹਰਾ ਇਲਾਕੇ ਚ ਮਰਹਾਮਾ ਪਿੰਡ ਦੇ ਨਿਵਾਸੀ ਸਜਾਦ ਭੱਟ ਦੀ ਮਾਰੂਤੀ ਇਕੋ ਗੱਡੀ ਪੁਲਵਾਮਾ ਅੱਤਵਾਦੀ ਹਮਲੇ ਚ ਕੀਤੇ ਕਾਰ ਧਮਾਕੇ ਚ ਵਰਤੀ ਗਈ ਸੀ। ਜਿਸ ਤੋਂ ਬਾਅਦ ਇਹ ਅੱਤਵਾਦੀ ਫਰਾਰ ਚੱਲ ਰਿਹਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JeM terrorist Sajjad Bhatt whose car was used in Pulwama attack killed in Anantnag encounter