ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਦੇ ਭਰੋਸੇ ਪਿੱਛੋਂ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ’ਚ ਜਾਗੀ ਨਵੀਂ ਆਸ

ਕੇਂਦਰ ਦੇ ਭਰੋਸੇ ਪਿੱਛੋਂ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ’ਚ ਜਾਗੀ ਨਵੀਂ ਆਸ

ਜੈੱਟ ਏਅਰਵੇਜ਼ ਲਈ ਹੁਣ ਇੱਕ ਵਾਰ ਫਿਰ ਆਸ ਦੀ ਕਿਰਨ ਪੈਦਾ ਹੋ ਗਈ ਹੈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਬੰਦ ਪਈ ਏਅਰਲਾਈਨਜ਼ ਨੂੰ ਮੁੜ ਸ਼ੁਰੂ ਕਰਨ ਦਾ ਹੱਲ ਮਿਲ ਜਾਵੇਗਾ।

 

 

ਸ੍ਰੀ ਪੁਰੀ ਦਾ ਇਹ ਬਿਆਨ ਏਅਰਲਾਈਨਜ਼ ਦੇ ਕਰਮਚਾਰੀਆਂ ਦੇ ਇੱਕ ਵਰਗ ਨੂੰ ਮੰਤਰੀ ਵੱਲੋਂ ਏਅਰਲਾਈਨਜ਼ ਨੂੰ ਦੋਬਾਰਾ ਸ਼ੁਰੂ ਕਰਨ ਦੇ ਜਤਨਾਂ ਦਾ ਭਰੋਸਾ ਮਿਲਣ ਦੇ ਦਾਅਵੇ ਦੇ ਇੱਕ ਦਿਨ ਬਾਅਦ ਆਇਆ ਹੈ।

 

 

ਜੈੱਟ ਏਅਰਵੇਜ਼ ਨੇ ਧਨ ਦੀ ਕਮੀ ਕਾਰਨ ਬੀਤੀ 17 ਅਪ੍ਰੈਲ ਤੋਂ ਆਪਣੇ ਸਾਰੇ ਆਪਰੇਸ਼ਨਜ਼ ਹਾਲੇ ਵੀ ਬੰਦ ਕੀਤੇ ਹੋੲ ਹਨ। ਕੰਪਨੀ ਕੋਲ 119 ਹਵਾਈ ਜਹਾਜ਼ ਸਨ, ਜਿਨ੍ਹਾਂ ਵਿੱਚੋਂ 90 ਹਵਾਈ ਜਹਾਜ਼ ਦੂਜੀਆਂ ਕੰਪਨੀਆਂ ਨੂੰ ਲੀਜ਼ (ਪੱਟੇ) ਉੱਤੇ ਦੇ ਦਿੱਤੇ ਗਏ ਹਨ।

 

 

ਇੱਕ ਵਾਰ ਤਾਂ ਇਹੋ ਖ਼ਬਰ ਚੱਲ ਪਈ ਸੀ ਕਿ ਜੈੱਟ ਏਅਰਵੇਜ਼ ਹੁਣ ਪੂਰੀ ਤਰ੍ਹਾਂ ਬੰਦ ਹੋਣ ਦੀਆਂ ਤਿਆਰੀਆਂ ’ਚ ਹੈ ਕਿਉ਼ਕਿ ਕੰਪਨੀ ਦੇ ਸ਼ੇਅਰ–ਹੋਲਡਰ ‘ਏਤਿਹਾਦ’ ਜਾਂ ਹੋਰ ਕਿਸੇ ਵੀ ਨਿਵੇਸ਼ਕ ਨੇ ਕੰਪਨੀ ’ਚ ਪੈਸੇ ਨਹੀਂ ਲਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways employees are now again in high spirits after Centre s assurance