ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ ਨੂੰ ਵਿਦੇਸ਼ ਜਾਣ ਤੋਂ ਰੋਕਿਆ

​​​​​​​ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ ਨੂੰ ਵਿਦੇਸ਼ ਜਾਣ ਤੋਂ ਰੋਕਿਆ

ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੱਜ ਮੁੰਬਈ ਹਵਾਈ ਅੱਡੇ ਉੱਤੇ ਵਿਦੇਸ਼ ਲਈ ਉਡਾਣ ਭਰਨ ਤੋਂ ਠੀਕ ਪਹਿਲਾਂ ਰੋਕ ਦਿੱਤਾ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੋਵੇਂ ਐਮਿਰੇਟਸ ਦੀ ਉਡਾਣ ਨੰਬਰ ਈਕੇ 507 ਰਾਹੀਂ ਦੁਬਈ ਹੁੰਦਿਆਂ ਲੰਦਨ ਲਈ ਉਡਾਣ ਭਰਨ ਵਾਲੇ ਸਨ।

 

 

ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਉਡਾਣ ਭਰਨ ਲਈ ਰਨਵੇਅ ਵੱਲ ਜਾ ਰਿਹਾ ਸੀ, ਤਦ ਹੀ ਉਸ ਨੂੰ ਵਾਪਸ ਪਾਰਕਿੰਗ ਵਿੱਚ ਸੱਦ ਲਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਈਕੇ 507 ਉਡਾਣ ਰਾਹੀਂ ਲੰਦਨ ਜਾ ਰਹੇ ਸਨ।

 

 

ਸਾਰੇ ਸੂਟਕੇਸ ਅਨੀਤਾ ਗੋਇਲ ਦੇ ਨਾਂਅ ’ਤੇ ਸਨ। ਸੂਟਕੇਸ ਵੀ ਹਵਾਈ ਜਹਾਜ਼ ’ਚੋਂ ਹੇਠਾਂ ਲਾਹ ਲਏ ਗਏ, ਜਿਸ ਨਾਲ ਉਡਾਣ ਵਿੱਚ ਇੱਕ ਘੰਟੇ ਤੋਂ ਵੀ ਵੱਧ ਦੀ ਦੇਰੀ ਹੋਈ।

 

 

ਇਹ ਉਡਾਣ ਕੱਲ੍ਹ ਭਾਵ ਸਨਿੱਚਰਵਾਰ ਨੂੰ 03:35 ਜੇ ਰਵਾਨਾ ਹੋਣੀ ਸੀ। ਦੋਵਾਂ ਨੂੰ ੳਤੁਾਰਨ ਤੋਂ ਬਾਅਦ ਹਵਾਈ ਜਹਾਜ਼ ਨੇ ਸ਼ਾਮੀਂ ਪੰਜ ਵਜੇ ਉਡਾਣ ਭਰੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways former Chairman Naresh Goyal stopped to go abroad