ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨਖਾਹਾਂ ਉਡੀਕਦੇ Jet ਏਅਰਵੇਜ਼ ਦੇ ਮੁਲਾਜ਼ਮ SpiceJet ਨਾਲ ਜੁੜੇ

ਵਿੱਤੀ ਸੰਕਟ ਨਾਲ ਜੱਦੋਜਹਿਦ ਕਰ ਰਹੀ ਹਵਾਈ ਸੇਵਾਵਾਂ ਮੁਹੱਈਆਂ ਕਰਵਾਉਣ ਵਾਲੀ ਜੈੱਟ ਏਅਰਵੇਜ਼ ਦੀ ਮੁਕਾਬਲੇਬਾਜ਼ ਕੰਪਨੀ ਸਪਾਈਜ਼ ਜੈੱਟ ਹੁਣ ਜੈੱਟ ਏਅਰਵੇਜ਼ ਲਈ ਹੋਰ ਮੁਸੀਬਤ ਬਣ ਕੇ ਸਾਹਮਣੇ ਆਈ ਹੈ। ਉਸ ਨੇ ਜੈੱਟ ਦੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ 30 ਤੋਂ 50 ਫੀਸਦ ਘੱਟ ਤਨਖ਼ਾਹ ’ਤੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਉਦਯੋਗ ਸੂਤਰਾਂ ਮੁਤਾਬਕ ਸਸਤਾ ਸਫਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਸਪਾਈਜ਼ ਜੈੱਟ ਨੇ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ 30 ਫੀਸਦ ਘੱਟ ਤਨਖ਼ਾਹ ’ਤੇ ਭਰਤੀ ਹੋਣ ਦਾ ਸੱਦਾ ਦਿੱਤਾ ਹੈ ਜਦਕਿ ਇੰਜੀਨੀਅਰਾਂ ਨੂੰ 50 ਫ਼ੀਸਦ ਘੱਟ ਤਨਖ਼ਾਹ ’ਤੇ ਕੰਪਨੀ ਚ ਭਰਤੀ ਹੋ ਸਕਦੇ ਹਨ।

 

ਸੂਤਰਾਂ ਮੁਤਾਬਕ ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਖਦਸ਼ੇ ਕਾਰਨ ਪੇਸ਼ੇਵਰ ਤਨਖਾਹ ਘੱਟ ਲੈਣ ਲਈ ਰਾਜ਼ੀ ਹੋ ਗਏ ਹਨ ਅਤੇ ਜੈੱਟ ਏਅਰਵੇਜ਼ ਚ 4 ਲੱਖ ਰੁਪਏ ਮਹੀਨਾ ਤਨਖਾਹ ਲੈਣ ਵਾਲੇ ਲੋਕਾਂ ਨੂੰ 2 ਲੰਖ ਰੁਪਏ ਮਹੀਨਾ ਤਨਖਾਹ ਦੀ ਪੇਸ਼ਕਸ਼ ਹੈ।

 

ਸਪਾਈਜ਼ ਜੈੱਟ ਨਾਲ ਜੁੜਣ ਵਾਲੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਹੋਮਲੋਨ ਲੈ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਸਾਡੇ ਕਈ ਹੋਰ ਖਰਚੇ ਵੀ ਹਨ। ਜਿਸ ਲਈ ਸਾਨੂੰ ਸਮੇਂ ਸਿਰ ਤਨਖ਼ਾਹ ਚਾਹੀਦੀ ਹੈ।

 

ਦੱਸਣਯੋਗ ਹੈ ਕਿ ਕਰਜ਼ੇ ਅਤੇ ਘਾਟੇ ਦੀ ਮਾਰ ਝੱਲ ਰਹੀ ਜੈੱਟ ਏਅਰਵੇਜ਼ ਆਪਣੇ ਵਜੂਦ ਲਈ ਸੰਘਰਸ਼ ਕਰ ਰਹੀ ਹੈ ਜਦਕਿ ਇਹ ਏਅਰਲਾਈਨ ਲਗਭਗ 90 ਫ਼ੀਸਦ ਉਡਾਨਾਂ ਰੱਦ ਕਰ ਚੁੱਕੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways pilots engineers associated with SpiceJet at low pay