ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jharkhand Assembly Election 2019: ਭਾਜਪਾ ਨੇ 52 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ 

ਚਕਰਧਰਪੁਰ ਤੋਂ ਚੋਣ ਲੜਨਗੇ ਰਘੁਵਰ ਦਾਸ

 

ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ, ਭਾਜਪਾ ਨੇ ਰਾਜ ਦੀਆਂ 81 ਵਿਚੋਂ 52 ਸੀਟਾਂ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ। ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਦਿੱਲੀ ਵਿਚ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਕੀਤਾ ਗਿਆ ਹੈ। 

 

ਬੈਠਕ ਤੋਂ ਬਾਅਦ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ 52 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਪਹਿਲਾ ਨਾਮ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਦਾ ਹੈ ਜੋ ਚਕਰਧਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜੇਗਾ।

 

ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਗਿਆ ਕਿ ਪਾਰਟੀ ਨੇ ਹੁਣ ਤਕ 52 ਸੀਟਾਂ ਲਈ 13 ਨੌਜਵਾਨ ਉਮੀਦਵਾਰ ਨਾਮਜ਼ਦ ਕੀਤੇ ਹਨ। ਇਸ ਤੋਂ ਇਲਾਵਾ 5 ਮਹਿਲਾ ਉਮੀਦਵਾਰ ਸ਼ਾਮਲ ਹਨ ਜਦਕਿ 6 ਉਮੀਦਵਾਰ ਹਨ ਅਤੇ ਐਸ.ਟੀ. ਤੋਂ 17 ਉਮੀਦਵਾਰ ਭਾਜਪਾ ਦੀ ਟਿਕਟ 'ਤੇ ਹਨ। 

 

ਇੱਥੇ ਸਾਰਿਆਂ ਤੋਂ ਜ਼ਿਆਦਾ 21 ਉਮੀਦਵਾਰ ਜਿਹੇ ਹਨ ਜੋ ਓ.ਬੀ.ਸੀ. ਤੋਂ ਆਉਂਦੇ ਹਨ। ਇਸ ਤੋਂ ਇਲਾਵਾ 52 ਵਿੱਚੋਂ 30 ਉਮੀਦਵਾਰ ਜਿਹੇ ਹਨ ਜੋ ਮੌਜੂਦਾ ਵਿਧਾਇਕ ਹਨ ਜਦੋਂ ਕਿ 10 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ।

 

ਦੱਸਣਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਇਸ ਵਾਰ ਰਾਜ ਵਿੱਚ 81 ਵਿਧਾਨ ਸਭਾ ਸੀਟਾਂ ਲਈ ਪੰਜ ਪੜਾਵਾਂ ਲਈ ਚੋਣਾਂ ਹੋਣੀਆਂ ਹਨ। ਜਦੋਂਕਿ ਵੋਟਾਂ 23 ਦਸੰਬਰ ਨੂੰ ਗਿਣੀਆਂ ਜਾਣਗੀਆਂ। 

 

ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 30 ਨਵੰਬਰ ਨੂੰ 13 ਸੀਟਾਂ, ਦੂਜੇ ਪੜਾਅ ਵਿੱਚ 7 ਦਸੰਬਰ ਨੂੰ 20 ਸੀਟਾਂ, ਤੀਸਰੇ ਪੜਾਅ ਵਿੱਚ 12 ਦਸੰਬਰ ਨੂੰ 17 ਸੀਟਾਂ, ਚੌਥੇ ਪੜਾਅ ਲਈ 16 ਸੀਟਾਂ ਅਤੇ ਪੰਜਵੇਂ ਪੜਾਅ ਲਈ ਸੀਟਾਂ 16 ਸੀਟਾਂ ਹਨ। 16 ਸੀਟਾਂ ਲਈ ਵੋਟਿੰਗ 20 ਦਸੰਬਰ ਨੂੰ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jharkhand Assembly Election 2019 BJP announces names of candidates for 52 seats out of 81 seats