ਕਾਂਗਰਸ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੀ ਆਪਣੀ ਸੂਚੀ ਜਾਰੀ ਕੀਤੀ ਗਈ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਮੇਸ਼ਵਰ ਓਰਾਂਵ ਨੂੰ ਪਾਰਟੀ ਨੇ ਲੋਹਰਦਗਾ (ਸੁ) ਵਿਧਾਨ ਸਭਾ ਖੇਤਰ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਜਨਰਲ ਸਕੱਤਰ ਮੁਕੂਲ ਵਾਸਨਿਕ ਵੱਲੋਂ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਰਾਹੀਂ ਜਾਰੀ ਪਹਿਲੀ ਸੂਚੀ ਵਿੱਚ ਓਰਾਂਵ ਅਤੇ ਚਾਰ ਹੋਰ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ 81 ਮੈਂਬਰੀ ਵਿਧਾਨ ਸਭਾ ਲਈ 30 ਨਵੰਬਰ ਤੋਂ 20 ਦਸੰਬਰ ਤੱਕ ਪੰਜ ਗੇੜਾਂ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ। ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮਨਿਕਾ (ਸੁ) ਸੀਟ ਤੋਂ ਰਾਮਚੰਦਰ ਸਿੰਘ, ਡਾਲਟਨਗੰਜ ਤੋਂ ਕੇ ਐਨ ਤ੍ਰਿਪਾਠੀ, ਬਿਸ਼ਰਮਪੁਰ ਤੋਂ ਚੰਦਰਸ਼ੇਖਰ ਦੂਬੇ ਅਤੇ ਭਵੰਤਪੁਰ ਤੋਂ ਕੇਪੀ ਯਾਦਵ ਨੂੰ ਉਮੀਦਵਾਰ ਬਣਾਇਆ ਹੈ। ਇਨ੍ਹਾਂ ਸੀਟਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ 13 ਨਵੰਬਰ ਹੈ।
ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਝਾਰਖੰਡ ਮੁਕਤੀ ਮੋਰਚਾ ਅਤੇ ਜੇਜੇਡੀ ਨਾਲ ਚੋਣ ਗੱਠਜੋੜ ਬਣਾਇਆ ਹੈ। ਗਠਜੋੜ ਦੇ ਨੇਤਾ ਜੇ ਐਮ ਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਹਨ। ਗਠਜੋੜ ਦੇ ਸੀਟਾਂ ਦੀ ਵੰਡ ਦੇ ਹਿੱਸੇ ਵਜੋਂ ਕਾਂਗਰਸ 31, ਜੇ ਐਮ ਐਮ 43 ਅਤੇ ਰਾਜਦ ਸੱਤ ਸੀਟਾਂ 'ਤੇ ਚੋਣ ਲੜੇਗੀ।
ਦੱਸਣਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਇਸ ਵਾਰ ਰਾਜ ਵਿੱਚ 81 ਵਿਧਾਨ ਸਭਾ ਸੀਟਾਂ ਲਈ ਪੰਜ ਗੇੜਾਂ ਵਿੱਚ ਚੋਣਾਂ ਹੋਣੀਆਂ ਹਨ। ਜਦੋਂਕਿ ਵੋਟਾਂ 23 ਦਸੰਬਰ ਨੂੰ ਗਿਣੀਆਂ ਜਾਣਗੀਆਂ।
ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 30 ਨਵੰਬਰ ਨੂੰ 13 ਸੀਟਾਂ, ਦੂਜੇ ਪੜਾਅ ਵਿੱਚ 7 ਦਸੰਬਰ ਨੂੰ 20 ਸੀਟਾਂ, ਤੀਸਰੇ ਪੜਾਅ ਵਿੱਚ 12 ਦਸੰਬਰ ਨੂੰ 17 ਸੀਟਾਂ, ਚੌਥੇ ਪੜਾਅ ਲਈ 16 ਸੀਟਾਂ ਅਤੇ ਪੰਜਵੇਂ ਪੜਾਅ ਲਈ ਸੀਟਾਂ 16 ਸੀਟਾਂ ਹਨ। 16 ਸੀਟਾਂ ਲਈ ਵੋਟਿੰਗ 20 ਦਸੰਬਰ ਨੂੰ ਹੋਵੇਗੀ।