ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਝਾਰਖੰਡ ਦੇ ਪਾਕੁਰ 'ਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਿਅੰਕਾ ਨੇ ਕਿਹਾ, "ਇੱਥੇ ਦੇ ਪਾਣੀ, ਜਮੀਨ ਆਦਿ ਦੇ ਮਾਲਿਕ ਤੁਸੀ ਹੋ। ਤੁਹਾਡੇ ਪਾਣੀ-ਜੰਗਲ-ਜਮੀਨ ਦੇ ਸੰਘਰਸ਼ 'ਚ ਇੰਦਰਾ ਗਾਂਧੀ ਜੀ ਹਮੇਸ਼ਾ ਤੁਹਾਡੇ ਨਾਲ ਰਹੀ। ਇਨ੍ਹਾਂ 'ਤੇ ਤੁਹਾਡਾ ਅਧਿਕਾਰ ਬਰਕਰਾਰ ਰੱਖਣ ਲਈ ਕੰਮ ਕੀਤਾ। ਪਰ ਭਾਜਪਾ ਸਰਕਾਰ ਅਮੀਰਾਂ-ਦੋਸਤਾਂ ਲਈ ਤੁਹਾਡੀ ਜਮੀਨ ਖੋਹ ਰਹੀ ਹੈ।"
ਪ੍ਰਿਅੰਕਾ ਨੇ ਕਿਹਾ, "ਇਹ ਚੋਣ ਤੁਹਾਡੀ ਮਿੱਟੀ ਅਤੇ ਮਾਂ ਦੀ ਚੋਣ ਹੈ। ਤੁਹਾਡੀ ਆਤਮਾ ਦੀ ਚੋਣ ਹੈ। ਜਦੋਂ ਤੋਂ ਭਾਜਪਾ ਦੀ ਸਰਕਾਰ ਤੁਹਾਡੇ ਸੂਬੇ 'ਚ ਆਈ, ਤੁਹਾਡੀ ਆਤਮਾ 'ਤੇ ਹਮਲਾ ਕੀਤਾ ਗਿਆ ਹੈ। ਤੁਹਾਡੇ ਆਦਿਵਾਸੀਆਂ 'ਤੇ ਹਮਲਾ ਕੀਤਾ ਗਿਆ ਹੈ। ਜੋ ਕਾਨੂੰਨ ਤੁਹਾਡੇ ਸੱਭਿਆਚਾਰ ਨੂੰ ਬਚਾਉਣ ਲਈ ਬਣਾਏ ਗਏ, ਉਨ੍ਹਾਂ ਕਾਨੂੰਨਾਂ ਨੂੰ ਤੋੜਨ ਲਈ ਭਾਜਪਾ ਨੇ ਪੂਰੀ ਕੋਸ਼ਿਸ਼ ਕੀਤੀ। ਭਾਜਪਾ ਦੀ ਸਰਕਾਰ ਪ੍ਰਚਾਰ 'ਚ ਸੁਪਰ ਹੀਰੋ ਹੈ ਪਰ ਕੰਮ 'ਚ ਸੁਪਰ ਜੀਰੋ ਹੈ।"
ਪ੍ਰਿਅੰਕਾ ਨੇ ਕਿਹਾ, "ਜਦੋਂ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਝਾਰਖੰਡ ਦੀ ਆਤਮਾ ਅਤੇ ਆਦਿਵਾਸੀਆਂ 'ਤੇ ਹਮਲਾ ਕੀਤਾ ਗਿਆ ਹੈ। ਭਾਜਪਾ ਨੇ 12 ਲੱਖ ਗਰੀਬ ਪਰਿਵਾਰਾਂ ਦਾ ਰਾਸ਼ਨ ਕਾਰਡ ਰੱਦ ਕੀਤਾ ਹੈ। ਕਾਂਗਰਸ ਸਰਕਾਰ 'ਚ 35 ਕਿੱਲੋ ਚੌਲ ਮਿਲਦਾ ਸੀ, ਅੱਜ ਭਾਜਪਾ ਦੇ ਸ਼ਾਸਨ 'ਚ 5 ਕਿੱਲੋ ਮਿਲ ਰਿਹਾ ਹੈ।"