ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ : ਤੀਜੇ ਗੇੜ 'ਚ 17 ਸੀਟਾਂ 'ਤੇ 61.19% ਵੋਟਿੰਗ ਹੋਈ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ 'ਚ ਵੀਰਵਾਰ ਨੂੰ ਕੁੱਲ 17 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ਸੀਟਾਂ 'ਤੇ ਕੁਲ 61.19 ਫੀਸਦੀ ਵੋਟਿੰਗ ਦਰਜ ਕੀਤੀ ਗਈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ। ਰਾਂਚੀ, ਹਟਿਆ, ਕਾਂਕੇ, ਰਾਮਗੜ੍ਹ ਅਤੇ ਬਰਕਾਠਾ ਦੇ ਵੋਟਿੰਗ ਕੇਂਦਰਾਂ 'ਤੇ ਸਵੇਰੇ 7 ਤੋਂ ਸ਼ਾਮ 5 ਵਜੇ ਤਕ ਵੋਟਿੰਗ ਕਰਵਾਈ ਗਈ, ਜਦਕਿ ਬਾਕੀ ਚੋਣ ਖੇਤਰਾਂ ਦੇ ਵੋਟਰ ਦੁਪਹਿਰ 3 ਵਜੇ ਤਕ ਵੀ ਵੋਟ ਪਾ ਸਕੇ। ਇਨ੍ਹਾਂ 17 ਸੀਟਾਂ 'ਚੋਂ 10 'ਤੇ ਫਿਲਹਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ।
 

ਵੋਟਿੰਗ ਪ੍ਰਕਿਰਿਆ ਖਤਮ ਹੋਣ ਤਕ ਕੋਡਰਮਾ 'ਚ 57.47%, ਬਰਹੀ 'ਚ 57.40%, ਬਡਕਾਗਾਉਂ 'ਚ 60.38%, ਮਾਂਡੂ 'ਚ 65.1%, ਹਜਾਰੀਬਾਗ 'ਚ 54.39%, ਸਿਮਰਿਆ 'ਚ 61.5%, ਯਨਵਾਰ 'ਚ 59.86%, ਗੋਮੀਆਂ 'ਚ 66.2%, ਬੇਰਮੋ 'ਚ 59.5%, ਈਚਾਗੜ੍ਹ 'ਚ 67.9%, ਸਿੱਲੀ 'ਚ 68.22% ਅਤੇ ਖਿਜਰੀ 'ਚ 62.1% ਵੋਟਿੰਗ ਦਰਜ ਕੀਤੀ ਗਈ।
 

ਚੌਥੇ ਗੇੜ 'ਚ 16 ਦਸੰਬਰ ਅਤੇ ਪੰਜਵੇਂ ਗੇੜ 'ਚ 20 ਦਸੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand Assembly Election 2019 Phase 3 17 seat polling