ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ : ਪਹਿਲੇ ਗੇੜ 'ਚ 62.87% ਵੋਟਿੰਗ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 13 ਸੀਟਾਂ 'ਤੇ ਸ਼ਨਿੱਚਰਵਾਰ ਨੂੰ 63.87% ਵੋਟਿੰਗ ਹੋਈ, ਜੋ ਪਿਛਲੀਆਂ ਚੋਣਾਂ ਦੇ ਲਗਭਗ ਬਰਾਬਰ ਹੈ। ਸਾਲ 2014 'ਚ ਇਨ੍ਹਾਂ ਸੀਟਾਂ 'ਤੇ 63.80% ਵੋਟਿੰਗ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਥਾਵਾਂ 'ਤੇ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਵੇਖਣ ਨੂੰ ਮਿਲੀਆਂ। ਹਾਲਾਂਕਿ ਕੁੱਲ ਮਿਲਾ ਕੇ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਰਹੀ।
 

 

ਸੂਬੇ ਦੀ 81 ਵਿਧਾਨ ਸਭਾ ਸੀਟਾਂ ਲਈ 5 ਗੇੜਾਂ 'ਚ ਵੋਟਿੰਗ ਹੋਣੀ ਹੈ। ਅਧਿਕਾਰੀਆਂ ਨੇ ਦੱਸਿਆ ਨਕਸਲ ਪ੍ਰਭਾਵਤ ਇਲਾਕਿਆਂ 'ਚ ਸੱਭ ਤੋਂ ਵੱਧ ਵੋਟਿੰਗ ਹੋਣ ਦੀ ਖਬਰ ਹੈ। 

ਇਸ ਦੌਰਾਨ ਗੁਮਲਾ ਜ਼ਿਲ੍ਹੇ ਦੇ ਵਿਸ਼ਣੁਪੁਰ 'ਚ ਇੱਕ ਪੁਲ ਨੂੰ ਨਕਸਲੀਆਂ ਨੇ ਬੰਬ ਨਾਲ ਉਡਾ ਦਿੱਤਾ। ਇਸ ਹਮਲੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਡਿਪਟੀ ਕਮਿਸ਼ਨਰ ਸ਼ਸ਼ੀ ਰੰਜਨ ਨੇ ਕਿਹਾ ਕਿ ਵੋਟਿੰਗ 'ਤੇ ਕੋਈ ਅਸਰ ਨਹੀਂ ਪਿਆ। 

 

ਚੈਨਪੁਰ ਦੇ ਕੋਸ਼ਿਆਰਾ ਪਿੰਡ 'ਚ ਭਾਜਪਾ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਝੜਪ ਦੀ ਸੂਚਨਾ ਮਿਲੀ। ਇੱਥੇ ਕਾਂਗਰਸੀ ਉਮੀਦਵਾਰ ਕੇ.ਐਨ. ਤ੍ਰਿਪਾਠੀ ਨੇ ਭਾਜਪਾ ਉਮੀਦਵਾਰ ਆਲੋਕ ਚੌਰਸੀਆ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ ਹੈ। ਉਧਰ ਡਾਲਟਨਗੰਜ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੇ.ਐਨ. ਤ੍ਰਿਪਾਠੀ ਵੱਲੋਂ ਕਥਿਤ ਤੌਰ 'ਤੇ ਵੋਟਿੰਗ ਵਾਲੇ ਦਿਨ ਪਿਸਤੌਲ ਲਗਾਉਣ ਦੇ ਮਾਮਲੇ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਵਿਨੇ ਕੁਮਾਰ ਚੌਬੇ ਨੇ ਕਿਹਾ ਕਿ ਇਸ ਘਟਨਾ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸਬੰਧਤ ਵੀਡੀਓ ਕਲਿੱਪ ਭੇਜ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand Assembly Election 62 percent of Total Voter Turnout Recorded for First Phase