ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਮੰਤ ਸੋਰੇਨ ਕੈਬਿਨੇਟ ਦਾ ਵਿਸਤਾਰ, ਸੱਤ ਵਿਧਾਇਕਾਂ ਨੇ ਮੰਤਰੀਆਂ ਵਜੋਂ ਚੁੱਕੀ ਸਹੁੰ 

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ। ਸ਼ਾਮ ਚਾਰ ਵਜੇ ਰਾਜਪਾਲ ਦ੍ਰੋਪਦੀ ਮੁਰਮੂ ਨੇ ਸੱਤ ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪੰਜ ਵਿਧਾਇਕ ਝਾਰਖੰਡ ਮੁਕਤੀ ਮੋਰਚਾ ਅਤੇ ਦੋ ਕਾਂਗਰਸ ਤੋਂ ਹਨ।

 

ਝਾਰਖੰਡ ਮੁਕਤੀ ਮੋਰਚੇ ਦੀ ਸਹੁੰ ਚੁੱਕਣ ਵਾਲਿਆਂ ਵਿੱਚ ਚੰਪਾਈ ਸੋਰੇਨ, ਹਾਜੀ ਹੁਸੈਨ ਅੰਸਾਰੀ, ਜਗਰਨਾਥ ਮਹਾਤੋ, ਜੋਬਾ ਮਾਂਝੀ ਅਤੇ ਮਿਥਿਲੇਸ਼ ਠਾਕੁਰ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਬੰਨਾ ਗੁਪਤਾ ਅਤੇ ਬਾਦਲ ਪੱਤਰਲੇਖ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

 

 

 

ਇਸ ਤੋਂ ਪਹਿਲਾਂ 29 ਦਸੰਬਰ, 2019 ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਾਲ ਕਾਂਗਰਸ ਕੋਟੇ ਤੋਂ ਆਲਮਗੀਰ ਆਲਮ ਅਤੇ ਰਮੇਸ਼ਵਰ ਓਰਾਂਵ ਅਤੇ ਰਾਜਦ ਕੋਟੇ ਤੋਂ ਸਤਿਆਨੰਦ ਭੋਕਤਾ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਾਲਾਂਕਿ ਅਜੇ ਤੱਕ ਇਨ੍ਹਾਂ ਮੰਤਰੀਆਂ ਵਿੱਚ ਮੰਤਰਾਲੇ ਨੂੰ ਵੰਡਿਆ ਨਹੀਂ ਗਿਆ ਹੈ। ਦੱਸ ਦੇਈਏ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਰਾਜਦ, ਕਾਂਗਰਸ ਅਤੇ ਜੇਐਮਐਮ ਗੱਠਜੋੜ ਨਾਲ ਸਰਕਾਰ ਸੱਤਾ ਵਿੱਚ ਆਈ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jharkhand CM hemnat soren cabinet expansion seven mla sworn in as minister