ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਰਘੁਬਰ ਦਾਸ ਨੇ ਕਿਹਾ, 'ਝਾਰਖੰਡ 'ਚ ਭਾਜਪਾ ਦੀ ਹਾਰ, ਮੇਰੀ ਹਾਰ'

ਸੀਐਮ ਰਘੁਬਰ ਦਾਸ, ਜੋ ਆਪਣੀ ਪਾਰਟੀ ਦੇ ਬਾਗ਼ੀ ਨੇਤਾ ਸਰਯੂ ਰਾਏ ਤੋਂ ਲਗਾਤਾਰ ਪੱਛੜ ਰਹੇ ਹਨ, ਮੀਡੀਆ ਦੇ ਸਾਹਮਣੇ ਆਏ ਅਤੇ ਚੋਣ ਨਤੀਜਿਆਂ ਦੇ ਰੁਝਾਨ 'ਤੇ ਪ੍ਰਤੀਕਰਮ ਦਿੱਤਾ। 

 

ਉਨ੍ਹਾਂ ਮੀਡੀਆ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਨਤੀਜੇ ਸਾਡੇ ਹੱਕ ਵਿੱਚ ਆਉਣਗੇ। ਮੈਂ ਅੰਤਮ ਨਤੀਜੇ ਦੀ ਉਡੀਕ ਕਰ ਰਿਹਾ ਹਾਂ। ਭਾਜਪਾ ਲੋਕਾਂ ਦਾ ਫ਼ਤਵਾ ਪ੍ਰਵਾਨ ਕਰੇਗੀ। ਝਾਰਖੰਡ ਵਿੱਚ ਭਾਜਪਾ ਦੀ ਹਾਰ ਮੇਰੀ ਹਾਰ ਹੈ।

 

 

 

 

ਜ਼ਿਕਰਯੋਗ ਹੈ ਕਿ ਰਘੁਬਰ ਦਾਸ ਆਪਣੇ ਵਿਰੋਧੀ ਸਰਯੂ ਰਾਏ ਤੋਂ 7856 ਵੋਟਾਂ ਨਾਲ ਪਿੱਛੇ ਹੋ ਗਏ ਹਨ। ਇਥੇ ਉਨ੍ਹਾਂ ਦੀ ਜਿੱਤ ਕਾਫੀ ਮੁਸ਼ਕਲ ਦਿਖ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand Election result 2019: CM Raghubar das says that he is hopeful to winning of BJP in Jharkhand