ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਜ਼ੋਰਦਾਰ ਵਾਪਸੀ ਤੋਂ ਬਾਅਦ ਲਗਭਗ ਤੈਅ ਹੋ ਗਿਆ ਹੈ ਕਿ ਭਾਜਪਾ ਸੂਬੇ ਦੀ ਸੱਤਾ ਤੋਂ ਬਾਹਰ ਜਾ ਰਹੀ ਹੈ। ਨਤੀਜਿਆਂ ਵਿੱਚ ਸਪੱਸ਼ਟ ਬਹੁਮਤ ਵੇਖ ਕੇ ਜੇ ਐਮ ਐਮ ਨੇਤਾ ਹੇਮੰਤ ਸੋਰੇਨ ਨੇ ਝਾਰਖੰਡ ਦੇ ਲੋਕਾਂ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਝਾਰਖੰਡ ਵਿੱਚ ਜੇਐਮਐਮ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਹੇਮੰਤ ਸੋਰੇਨ ਮੁੱਖ ਮੰਤਰੀ ਬਣਨ ਦੀ ਤਿਆਰੀ ਵਿੱਚ ਹਨ। ਨਤੀਜੇ ਸਪੱਸ਼ਟ ਹੋਣ ਤੋਂ ਬਾਅਦ ਹੇਮੰਤ ਸੋਰੇਨ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ।
ਉਨ੍ਹਾਂ ਕਿਹਾ ਕਿ ਝਾਰਖੰਡ ਦੀ ਲਗਭਗ 40 ਦਿਨਾਂ ਦੀ ਚੋਣ ਯਾਤਰਾ ਦਾ ਅੱਜ ਆਖ਼ਰੀ ਦਿਨ ਹੈ। ਅੱਜ ਪੂਰੇ ਸੂਬੇ ਵਿੱਚ ਵੋਟਿੰਗ ਦਾ ਕੰਮ ਚੱਲ ਰਿਹਾ ਹੈ। ਨਤੀਜੇ ਸਪੱਸ਼ਟ ਹੋ ਚੁੱਕੇ ਹਨ। ਜੋ ਅਜੇ ਤੱਕ ਵੋਟਿੰਗ ਦੇ ਰੁਝਾਨਾਂ ਆਏ ਹਨ, ਉਸ ਦੇ ਰਾਹੀਂ ਝਾਰਖੰਡ ਦੀ ਜਨਤਾ ਨੇ ਜੋ ਫਤਵਾ ਦਿੱਤਾ ਹੈ, ਇਸ ਲਈ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ।
ਹੇਮੰਤ ਨੇ ਕਿਹਾ ਕਿ ਅੱਜ ਨਿਸ਼ਚਤ ਤੌਰ 'ਤੇ ਝਾਰਖੰਡ ਵਿੱਚ ਵੋਟਰਾਂ ਲਈ ਉਤਸ਼ਾਹ ਦਾ ਦਿਨ ਹੈ .. ਪਰ ਅੱਜ ਮੇਰੇ ਲਈ ਇਹ ਵਾਅਦਾ ਲੈਣ ਦਾ ਦਿਨ ਹੈ ਕਿ ਮੈਂ ਸੂਬੇ ਅਤੇ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਾਂ। ਯਕੀਨਨ ਅੱਜ ਵਿਸ਼ਾਲ ਗੱਠਜੋੜ ਵਿੱਚ ਅਸੀਂ ਕਾਂਗਰਸ, ਆਰਜੇਡੀ ਨਾਲ ਚੋਣਾਂ ਲੜੀਆਂ ਸਨ। ਮੈਂ ਰਾਹੁਲ ਜੀ, ਲਾਲੂ ਜੀ, ਪ੍ਰਿਯੰਕਾ ਜੀ, ਸੋਨੀਆ ਜੀ ਅਤੇ ਸਾਰੇ ਕਾਰਕੁਨਾਂ ਦਾ ਮੇਰੇ 'ਤੇ ਵਿਸ਼ਵਾਸ ਜ਼ਾਹਰ ਕਰਨ ਲਈ ਧੰਨਵਾਦ ਕਰਦਾ ਹਾਂ।