ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਭਾਜਪਾ ਦਫ਼ਤਰ ’ਚ ਆਈਡੀ ਧਮਾਕਾ

ਝਾਰਖੰਡ : ਭਾਜਪਾ ਦਫ਼ਤਰ ’ਚ ਕੀਤਾ ਆਈਡੀ ਧਮਾਕਾ

ਝਾਰਖੰਡ ਦੇ ਸਰਾਏਕੇਲਾ–ਖਰਸਾਵਾਂ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਸ਼ੱਕੀ ਮਾਓਵਾਦੀਆਂ ਵੱਲੋ਼ ਕੀਤੇ ਗਏ ਆਈਈਡੀ ਧਮਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਇਕ ਦਫ਼ਤਰ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਦੱਸਿਆ ਕਿ ਧਮਾਕੇ ਵਿਚ ਕੋਈ ਨੁਕਸਾਨ ਨਹੀਂ ਹੋਇਆ ਹੈ।

 

ਪੁਲਿਸ ਸੁਪਰਡੈਂਟ ਚੰਦਨ ਕੁਮਾਰ ਸਿਨਹਾ ਨੇ ਦੱਸਿਆ ਕਿ ਖਰਸਾਵਾਂ ਵਿਚ ਸ਼ੁੱਕਰਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀ ਪਾਰਟੀ ਦਫ਼ਤਰ ਪਹੁੰਚੇ ਅਤੇ ਆਈਈਡੀ ਲਗਾਉਣ ਤੋਂ ਪਹਿਲਾਂ ਉਨ੍ਹਾਂ ਭਵਨ ਦੇ ਅੰਦਰੋਂ ਸੋ ਰਹੇ ਦੋ ਜਾਂ ਤਿੰਨ ਲੋਕਾਂ ਨੂੰ ਖਿੱਚਕੇ ਬਾਹਰ ਕੱਢਿਆ। ਇਹ ਪੁੱਛੇ ਜਾਣ ਉਤੇ ਕਿ ਕੀ ਇਸ ਘਟਨਾ ਵਿਚ ਮਾਓਵਾਦੀ ਸ਼ਾਮਲ ਸਨ, ਇਸ ਉਤੇ ਐਸਪੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਧਮਾਕੇ ਨੂੰ ਅੰਜਾਮ ਦਿੱਤਾ, ਇਹ ਮਾਓਵਾਦੀਆਂ ਦੀ ਸਮੂਲੀਅਤ ਦਾ ਸੰਕੇਤ ਹੈ।

 

ਘਟਨਾ ਦੀ ਜਾਂਚ ਲਈ ਪੁਲਿਸ ਦੀ ਇਕ ਟੀਮ ਨੂੰ ਘਟਨਾ ਸਥਾਨ ਭੇਜਿਆ ਗਿਆ ਹੈ। ਖਰਸਾਵਾਂ ਇੱਥੋਂ ਕਰੀਬੀ 30 ਕਿਲੋਮੀਟਰ ਦੂਰ ਹੈ।  ਖਰਸਾਵਾਂ ਖੂੰਟੀ ਲੋਕ ਸਭਾ ਸੀਟ ਅੰਦਰ ਆਉਂਦਾ ਹੈ। ਇੱਥੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਅਰਜਨ ਮੁੰਡਾ ਲੋਕ ਸਭਾ ਚੋਣ ਲੜ ਰਹੇ ਹਨ। ਇਸ ਸੀਟ ਉਤੇ ਛੇ ਮਈ ਨੂੰ ਚੋਣਾਂ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand: ID blast in BJP office