ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਭੀੜ ਹਿੰਸਾ: 5 ਗ੍ਰਿਫਤਾਰ, 2 ਪੁਲਿਸ ਅਫ਼ਸਰ ਮੁਅੱਤਲ

ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹਾ ਜੇਲ੍ਹ ਚ ਤਬਰੇਜ਼ ਅੰਸਾਰੀ ਦੀ ਮੌਤ ਮਾਮਲੇ ਚ ਪੁਲਿਸ ਕਪਤਾਨ ਕਾਰਤਿਕ ਐਸ ਨੇ ਕਾਰਵਾਈ ਕਰਦਿਆਂ ਦੋ ਪੁਲਿਸ ਅਫ਼ਸਰਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਦੋਨਾਂ ਤੇ ਲਾਪਰਵਾਹੀ ਵਰਤਣ ਅਤੇ ਆਪਣੇ ਸੀਨੀਅਰ ਅਫ਼ਸਰਾਂ ਨੂੰ ਸੂਚਨਾ ਨਾ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਮਾਮਲੇ ਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਜਦਕਿ ਸੂਬਾ ਸਰਕਾਰ ਨੇ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ।

 

ਇਸ ਕਾਰਵਾਈ ਤੋਂ ਪਹਿਲਾਂ ਸੋਮਵਾਰ ਤਕ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ-ਚੋਰੀ ਕਰਨ ਦੇ ਸ਼ੱਕ ਚ ਲੰਘੇ ਹਫਤੇ ਕਥਿਤ ਤੌਰ ਤੇ ਕਈ ਘੰਟਿਆਂ ਤਕ ਬੁਰੀ ਤਰ੍ਹਾਂ ਕੁੱਟਕਾਰ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੇ ਚਾਰ ਦਿਨਾਂ ਮਗਰੋਂ ਦਮ ਤੋੜ ਦਿੱਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦਾ ਇਕ ਕਥਿਤ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਪੀੜਤ ਨੂੰ ਜੈ ਸ੍ਰੀ ਰਾਮ ਅਤੇ ਜੈ ਹਨੁੰਮਾਨ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਮਾਮਲੇ ਚ ਪੁਲਿਸ ਨੇ ਐਸਆਈਟੀ ਗਠਤ ਕਰ ਦਿੱਤੀ ਹੈ।

 

ਇਸ ਵਿਚਾਲੇ ਰਾਜ ਸਭਾ ਚ ਵਿਰੋਧੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਝਾਰਖੰਡ ਸੂਬਾ ਹਿੰਸਾ ਅਤੇ ਭੀੜ ਹਿੰਸਾ ਦਾ ਕਾਰਖਾਨਾ ਬਣ ਚੁੱਕਾ ਹੈ। ਉੱਥੇ ਹਰੇਕ ਹਫਤੇ ਦਲਿਤ ਅਤੇ ਮੁਸਲਿਮ ਮਾਰੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜੀ, ਅਸੀਂ ਤੁਹਾਡੇ ਨਾਲ ਸਭ ਕਾ ਸਾਥ-ਸਭਕਾ ਵਿਕਾਸ ਦੀ ਹਮਾਇਤ ਚ ਹਾਂ ਪਰ ਇਹ ਲੋਕਾਂ ਚ ਦਿਖਣਾ ਵੀ ਚਾਹੀਦਾ ਹੈ। ਅਸੀਂ ਕਿਤੇ ਵੀ ਇਹ ਨਹੀਂ ਦੇਖ ਪਾ ਰਹੇ ਹਾਂ।

 

ਮਾਮਲੇ ਚ ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਦਸਿਆ ਕਿ ਤਬਰੇਜ਼ ਅੰਸਾਰੀ ਦੀ ਮੌਤ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ (ਐਸਆਈਟੀ) ਗਠਤ ਕੀਤੀ ਗਈ ਹੈ ਜਿਸ ਨੇ 22 ਜੂਨ ਨੂੰ ਜਮਸ਼ੇਦਪੁਰ ਚ ਟਾਟਾ ਮੁੱਖ ਹਸਪਤਾਲ ਚ ਦਮ ਤੋੜ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਹਾਲ ਹੀ ਚ ਨਿਕਾਹ ਕਰਨ ਵਾਲੇ ਅੰਸਾਰੀ ਦੀ ਇਕ ਖੰਭੇ ਨਾਲ ਬੰਨ੍ਹ ਕੇ 18 ਜੂਨ ਨੂੰ ਸਾਰੀ ਰਾਤ ਡਾਂਗਾਂ ਨਾਲ ਕੁੱਟਿਆ ਗਿਆ। ਇਸ ਦੇ ਤਿੰਨ ਦਿਨ ਬਾਅਦ ਉਸ ਨੇ 21 ਜੂਨ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਸਰਾਏਕੇਲਾ ਸਦਰ (ਜ਼ਿਲ੍ਹਾ) ਹਸਪਤਾਲ ਲੈ ਜਾਇਆ ਗਿਆ। ਉਨ੍ਹਾਂ ਦਸਿਆ ਕਿ ਅਗਲੇ ਦਿਨ ਉਸ ਨੂੰ ਜਮਸ਼ੇਦਪੁਰ ਦੇ ਟਾਟਾ ਮੁੱਖ ਹਸਪਤਾਲ ਲੈ ਜਾਇਆ ਗਿਆ। ਜਿਥੇ ਪੀੜਤ ਦੀ ਮੌਤ ਹੋ ਗਈ ਸੀ।

 

ਬਾਈਕ ਚੋਰੀ ਦੇ ਦੋਸ਼ ’ਚ ਕੁੱਟ-ਕੁੱਟ ਮਾਰਿਆ, SIT ਗਠਤ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand Mob Lynching Case 2 Police officer suspended and 5 arrested in Jharkhand Mob Killing