ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਲਤੂ ਕੁੱਕੜ ਨੂੰ ਖਾ ਗਿਆ ਚਾਚਾ, ਨਾਰਾਜ਼ ਭਤੀਜਿਆਂ ਨੇ ਕਰ ਦਿੱਤਾ ਕਤਲ

ਝਾਰਖੰਡ 'ਚ ਇੱਕ ਕੁੱਕੜ ਕਾਰਨ ਭਤੀਜਿਆਂ ਨੇ ਚਾਚਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਗਿਰਦਾ ਓਪੀ 'ਚ ਦੋ ਭਰਾ ਇੰਦਰ ਅਤੇ ਪ੍ਰਹਿਲਾਦ ਸਿੰਘ ਨੇ ਇੱਕ ਕੁੱਕੜ ਪਾਲਿਆ ਹੋਇਆ ਸੀ। ਉਨ੍ਹਾਂ ਦਾ ਚਾਚਾ ਪਤਿਆ ਸਿੰਘ (55) ਬਗੈਰ ਪੁੱਛੇ ਕੁੱਕੜ ਦਾ ਮੀਟ ਬਣਾ ਕੇ ਖਾ ਗਿਆ। ਇਸ ਗੱਲ ਤੋਂ ਨਾਰਾਜ਼ ਦੋਹਾਂ ਭਤੀਜਿਆਂ ਨੇ ਚਾਚੇ ਦਾ ਕਤਲ ਕਰ ਦਿੱਤਾ। ਉਸ ਨੂੰ ਬਚਾਉਣ ਆਈ ਚਾਚੀ ਭਗਵਤੀ ਦੇਵੀ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
 

ਪੁਲਿਸ ਦੇ ਅਨੁਸਾਰ ਇੰਦਰ ਤੇ ਪ੍ਰਹਿਲਾਦ ਨੇ ਘਰ 'ਚ ਕੁੱਕੜ ਪਾਲਿਆ ਸੀ, ਜਿਸ ਨੂੰ ਉਸ ਦੇ ਚਾਚਾ ਪਤਿਆ ਨੇ ਬੀਤੇ ਵੀਰਵਾਰ ਨੂੰ ਬਗੈਰ ਪੁੱਛੇ ਖਾ ਲਿਆ। ਇਸ ਗੱਲ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ ਚਾਚਾ ਅਤੇ ਭਤੀਜਿਆਂ ਵਿਚਕਾਰ ਲੜਾਈ ਹੋ ਗਈ। ਚਾਚੀ ਨੇ ਵਿਚਕਾਰ ਪੈ ਕੇ ਦੋਹਾਂ ਭਤੀਜਿਆਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ। ਰਾਤ ਲਗਭਗ 8 ਵਜੇ ਦੋਵੇਂ ਭਤੀਜੇ ਪਤਿਆ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਕੇ ਚਾਚੇ ਨੂੰ ਕਤਲ ਕਰ ਦਿੱਤਾ।
 

ਆਪਣੇ ਪਤੀ ਨੂੰ ਬਚਾਉਣ ਆਈ ਭਗਵਤੀ 'ਤੇ ਵੀ ਦੋਵਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਸਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jharkhand Nephew Killed her Uncle for chicken