ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਚਾਨਹੋ ਥਾਣਾ ਖੇਤਰ ਦੇ ਵਸਨੀਕ ਚਾਮਾ ਪੁਰਨਾਡੀਹ ਵਾਸੀ ਨੁਸਰਤ ਬਾਨੋ ਨੇ ਆਪਣੇ ਪਤੀ ਗਫ਼ੂਰ ਅੰਸਾਰੀ ਖ਼ਿਲਾਫ਼ ਥਾਣੇ ਵਿਚ ਅਰਜ਼ੀ ਦਿੱਤੀ ਹੈ।
ਨੁਸਰਤ ਨੇ ਕਿਹਾ ਕਿ ਉਸ ਦੇ ਪਤੀ ਗਫੂਰ ਅੰਸਾਰੀ ਨੇ ਐਤਵਾਰ ਰਾਤ ਸਾਢੇ ਅੱਠ ਕੁ ਵਜੇ ਦੇ ਕਰੀਬ ਉਸ ਨੂੰ ਘਰੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ। ਪਿੰਡ ਦੇ ਕੁਝ ਲੋਕਾਂ ਨੇ ਇਸ ਕੰਮ ਵਿੱਚ ਉਸ ਦਾ ਸਾਥ ਦਿੱਤਾ।
ਪਹਿਲਾਂ, ਉਸ ਦਾ ਹੱਥ ਰੱਸੀ ਨਾਲ ਬੰਨ੍ਹ ਕੇ ਉਸ ਤੋਂ ਬਾਅਦ ਪਤੀ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਉਸ ਦੇ ਕੁਝ ਦੋਸਤਾਂ ਨੇ ਵੀ ਉਸ ਨਾਲ ਦੁਰਵਿਵਹਾਰ ਕੀਤਾ। ਇਸ ਸਮੇਂ ਦੌਰਾਨ ਮੇਰੇ ਪਤੀ ਨੇ ਪ੍ਰਸ਼ਾਸਨ ਦੇ ਸਾਹਮਣੇ ਤਿੰਨ ਵਾਰ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਸਹੁਰਾ ਪਰਿਵਾਰ ਵਿਆਹ ਤੋਂ ਬਾਅਦ ਤੋਂ ਹੀ ਮੈਨੂੰ ਦਾਜ ਲਈ ਤੰਗ ਕਰਦਾ ਰਹਿੰਦਾ ਸੀ।
ਇਸ ਸਬੰਧ ਥਾਣੇ ਦੇ ਇੰਚਾਰਜ ਨੇ ਕਿਹਾ ਕਿ ਅਰਜ਼ੀ ਮਿਲੀ ਹੈ, ਮੁਲਜ਼ਮ ਵਿਰੁੱਧ ਕਾਰਵਾਈ ਯਕੀਨੀ ਤੌਰ 'ਤੇ ਕੀਤੀ ਜਾਵੇਗੀ।