ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਕਾਂਗਰਸ ਪ੍ਰਧਾਨ ਨੇ ਲਈ ਹਾਰ ਦੀ ਜ਼ਿੰਮੇਵਾਰੀ, ਭੇਜਿਆ ਅਸਤੀਫਾ

ਝਾਰਖੰਡ : ਕਾਂਗਰਸ ਪ੍ਰਧਾਨ ਨੇ ਲਈ ਹਾਰ ਦੀ ਜ਼ਿੰਮੇਵਾਰੀ, ਭੇਜਿਆ ਅਸਤੀਫਾ

ਲੋਕ ਸਭਾ ਚੋਣਾਂ ਵਿਚ ਖਰਾਬ ਪ੍ਰਦਰਸ਼ਨ ਬਾਅਦ ਕਾਂਗਰਸ ਪਾਰਟੀ ਵਿਚ ਅਸਤੀਫਿਆਂ ਦਾ ਦੌਰ ਜਾਰੀ ਹੈ। ਉਤਰ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਦੇ ਅਸਤੀਫੇ ਦੀ ਪੇਸ਼ਕਸ਼ ਕਰਨ ਬਾਅਦ ਹੁਣ ਝਾਰਖੰਡ ਦੇ ਪਾਰਟੀ ਪ੍ਰਧਾਨ ਡਾ. ਅਜੇ ਕੁਮਾਰ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਕੇਂਦਰੀ ਆਗੂ ਨੂੰ ਅਸਤੀਫਾ ਸੌਪ ਦਿੱਤਾ ਹੈ।

 

ਜ਼ਿਕਰਯੋਗ ਹੈ ਕਿ ਝਾਰਖੰਡ ਦੀਆਂ ਸਾਰੀਆਂ 14 ਸੀਟਾਂ ਵਿਚੋਂ 11 ਸੀਟਾਂ ਉਤੇ ਭਾਜਪਾ ਜੇਤੂ ਰਹੀ ਹੈ, ਜਦੋਂ ਕਿ ਕਾਂਗਰਸ ਦੇ ਖਾਤੇ ਵਿਚ ਸਿਰਫ ਇਕ ਹੀ ਸੀਟ ਆਈ। ਉਥੇ ਝਾਰਖੰਡ ਮੁਕਤੀ ਮੋਰਚੇ ਨੂੰ ਇਕ ਲੋਕ ਸਭਾ ਸੀਟ ਰਾਜ ਮਹਲ ਤੋਂ ਜਿੱਤ ਪ੍ਰਾਪਤ ਹੋਈ। ਜਦੋਂ ਕਿ ਗਿਰਿਡੀਹ ਲੋਕ ਸਭਾ ਸੀਟ ਤੋਂ ਏਜੇਐਸਯੂ ਨੂੰ  ਜਿੱਤ ਮਿਲੀ ਹੈ।

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜ ਬੱਬਰ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਜਨਤਾ ਦਾ ਵਿਸ਼ਵਾਸ ਹਾਸਲ ਕਰਨ ਲਈ ਜੇਤੂਆਂ ਨੂੰ ਵਧਾਈ। ਯੂਪੀ ਕਾਂਗਰਸ ਲਈ ਨਤੀਜੇ ਨਿਰਾਸ਼ਾਜਨਕ ਹਨ। ਆਪਣੀ ਜ਼ਿੰਮੇਵਾਰੀ ਨੂੰ ਸਫਲ ਤਰੀਕੇ ਨਾਲ ਨਾ ਨਿਭਾਉਣ ਲਈ ਖੁਦ ਨੂੰ ਦੋਸ਼ੀ ਮੰਨਦਾ ਹਾਂ। ਆਗੂਆਂ ਨੂੰ ਮਿਲਕੇ ਆਪਣੀ ਗੱਲ ਰੱਖਾਂਗਾ। ਬੱਬਰ ਦੇ ਨਜ਼ਦੀਕੀ ਆਗੂਆਂ ਨੇ ਕਿਹਾ ਕਿ ਰਾਜ ਬੱਬਰ ਨੇ ਸੂਬਾ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand Pradesh Congress Committee President Dr Ajoy Kumar offers to resign