ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ: ਸਮੂਹਿਕ ਬਲਾਤਕਾਰ ਮਾਮਲੇ ‘ਚ ਫਾਦਰ ਸਣੇ 6 ਨੂੰ ਕੋਰਟ ਨੇ ਮੰਨਿਆ ਦੋਸ਼ੀ

ਝਾਰਖੰਡ ਵਿੱਚ ਕੋਚਾਂਗ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਫਾਦਰ ਅਲਫਾਂਸੋ ਆਇੰਦ ਸਣੇ 6 ਲੋਕਾਂ ਨੂੰ ਖੂੰਟੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਫਾਦਰ ਅਲਫਾਂਸੋ ਆਇੰਦ ਦੀ ਜ਼ਮਾਨਤ ਰੱਦ ਕਰਦੇ ਹੋਏ ਉਸ ਨੰ ਖੂੰਟੀ ਜੇਲ੍ਹ ਭੇਜ ਦਿੱਤਾ ਹੈ। ਜਦਕਿ ਪੰਜ ਦੋਸ਼ੀ ਪਹਿਲਾਂ ਹੀ ਜੇਲ੍ਹ ਵਿੱਚ ਹੈ।

 

ਖੂੰਟੀ ਦੀ ਅਦਾਲਤ ਦੇ ਪ੍ਰੌਸੀਕਿਊਟਰ ਸੁਸ਼ੀਲ ਜਾਇਸਵਾਲ ਨੇ ਆਪਣੇ ਦਫ਼ਤਰਾਂ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੇਸ਼ ਕੁਮਾਰ ਦੀ ਅਦਾਲਤ 15 ਮਈ ਨੂੰ ਸਜ਼ਾ ਸਣਾਏਗੀ।

 

ਇਸ ਮਾਮਲੇ ਵਿੱਚ ਜਾਨ ਜੁਨਾਸ ਤਿਡੂ, ਬਲਰਾਮ ਸਮਦ, ਜੁਨਾਸ ਮੁੰਡਾ, ਆਜੂਬ ਸਾਂਡੀ ਪੂਰਤੀ ਅਤੇ ਬਾਜੀ ਸਮਦ ਟਕਲਾ ਪਹਿਲੇ ਤੋਂ ਜੇਲ੍ਹ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jharkhand: Women who had spread awareness were gang rape six including father found guilty