ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਦੂਸ਼ਣ ਦੇ ਮਾਮਲੇ ’ਚ ਦਿੱਲੀ ਤੋਂ ਵੀ ਟੱਪੇ ਜੀਂਦ ਤੇ ਸਿਰਸਾ

ਪ੍ਰਦੂਸ਼ਣ ਦੇ ਮਾਮਲੇ ’ਚ ਦਿੱਲੀ ਤੋਂ ਵੀ ਟੱਪੇ ਜੀਂਦ ਤੇ ਸਿਰਸਾ

ਰਾਜਧਾਨੀ ਦਿੱਲੀ ਦੇ ਪ੍ਰਦੂਸ਼ਣ ਨੇ ਪੂਰੇ ਦੇਸ਼ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ; ਭਾਵੇਂ ਸੋਮਵਾਰ ਨੂੰ ਦਿੱਲੀ ਵਾਸੀਆਂ ਨੇ ਕੁਝ ਹੱਦ ਤੱਕ ਰਾਹਤ ਦਾ ਸਾਹ ਲਿਆ। ਸੋਮਵਾਰ ਨੂੰ ਰਾਜਧਾਨੀ ਦੇ ਕਈ ਇਲਾਕਿਆਂ ’ਚ ਹਵਾ ਦੀ ਗੁਣਵੱਤਾ, ਜਿਸ ਨੂੰ AQI ਨਾਲ ਨਾਪਦੇ ਹਨ, ‘ਗੰਭੀਰ’ (AQI 400+) ਤੋਂ ਹੇਠਾਂ ਆ ਕੇ ‘ਖ਼ਰਾਬ’ (AQI 1515-200) ਤੱਕ ਆ ਪੁੱਜੀ।

 

ਰਾਜਧਾਨੀ ਦਿੱਲੀ ਦੇ ਸੰਕਟ ਨੇ ਸਭ ਨੂੰ ਪ੍ਰਦੂਸ਼ਣ ਨਾਲ ਜੁੜੇ ਸੰਕਟ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਭਾਵੇਂ ਦਿੱਲੀ ਹੀ ਨਹੀਂ ਉੱਤਰ ਪ੍ਰਦੇਸ਼ ਦੇ ਵੀ ਕੁਝ ਸ਼ਹਿਰਾਂ ਦੀ ਹਾਲਤ ਬਹੁਤ ਖ਼ਰਾਬ ਹੈ। ਹਵਾ ਦੀ ਖ਼ਰਾਬ ਗੁਣਵੱਤਾ ਦੇ ਮਾਮਲੇ ਵਿੱਚ ਹਰਿਆਣਾ ਦੇ ਜੀਂਦ ਤੇ ਸਿਰਸਾ ਜਿਹੇ ਸ਼ਹਿਰ ਵੀ ਪਿੱਛੇ ਨਹੀਂ ਹਨ।

 

 

‘ਇੰਡੀਆ ਟੂਡੇ’ ਦੀ ਡਾਟਾ ਇੰਟੈਲੀਜੈਂਸ ਯੂਨਿਟ (DIU) ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਪਤਾ ਲੱਗਾ ਕਿ ਰਾਜਧਾਨੀ ਦਿੱਲੀ ਤਾਂ ਭਾਰਤ ਦੇ ਪਹਿਲੇ 10 ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਦੀ ਸੂਚੀ ਤੋਂ ਬਾਹਰ ਹੈ। CPCB ਦੇ ਅੰਕੜੇ ਦੱਸਦੇ ਹਨ ਕਿ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਜੀਂਦ ਸ਼ਹਿਰ ਦੇ ਲੋਕਾਂ ਨੇ ਔਸਤਨ ਸਭ ਤੋਂ ਖ਼ਰਾਬ ਹਵਾ ਵਿੱਚ ਸਾਹ ਲਿਆ। ਜੀਂਦ ਦਾ ਔਸਤ AQI 448 ਰਿਹਾ।

 

 

ਸਿਰਸਾ ਦਾ ਇਹ ਪੱਧਰ 426 ਸੀ। ਕੁੱਲ ਮਿਲਾ ਕੇ ਸੋਮਵਾਰ ਨੂੰ ਅਜਿਹੇ 15 ਸ਼ਹਿਰ ਸਨ; ਜਿਨ੍ਹਾਂ ਦਾ ਔਸਤ AQI 400 ਤੋਂ ਵੱਧ ਸੀ। ਇਨ੍ਹਾਂ ਵਿੱਚ 9 ਸ਼ਹਿਰ ਤਾਂ ਸਿਰਫ਼ ਉੱਤਰ ਪ੍ਰਦੇਸ਼ ਦੇ ਹੀ ਸਨ ਤੇ 5 ਹਰਿਆਣਾ ਦੇ ਸਨ।

 

 

ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਵਿੱਚੋਂ ਜੀਂਦ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸ਼ਹਿਰ ਬਾਗਪਤ ਦਾ ਨੰਬਰ ਸੀ; ਜਿੱਥੇ ਏਅਰ ਕੁਆਲਿਟੀ ਇੰਡੈਕਸ ਭਾਵ AQI 440 ਰਿਕਾਰਡ ਕੀਤਾ ਗਿਆ। ਗ਼ਾਜ਼ੀਆਬਾਦ ’ਚ ਇਹ ਅੰਕੜਾ 440, ਹਾਪੁੜ ’ਚ 436, ਲਖਨਊ ’ਚ 435, ਮੁਰਾਦਾਬਾਦ ’ਚ 434, ਨੌਇਡਾ ’ਚ 430, ਗ੍ਰੇਟਰ ਨੌਇਡਾ ’ਚ 428, ਕਾਨਪੁਰ ’ਚ 427 ਦਰਜ ਕੀਤਾ ਗਿਆ।

 

 

ਇੰਝ ਪ੍ਰਦੂਸ਼ਣ ਦੇ ਮਾਮਲੇ ’ਚ ਦਿੱਲੀ ਦੇ ਆਲੇ–ਦੁਆਲੇ ਦੇ ਸ਼ਹਿਰ ਵੀ ਕਈ ਵਾਰ ਦਿੱਲੀ ਨੂੰ ਪਿੱਛੇ ਛੱਡ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jind and Sirsa more polluted than Delhi