ਅਗਲੀ ਕਹਾਣੀ

​​​​​​​ਜਿੰਨੀ ਜੋਗਿੰਦਰ ਸਿਮਜ਼ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ

​​​​​​​ਜਿੰਨੀ ਜੋਗਿੰਦਰ ਸਿਮਜ਼ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੈਬਿਨੇਟ ਮੰਤਰੀ ਜਿੰਨੀ ਸਿਮਜ਼ ਨੇ ਅਸਤੀਫਾ ਦੇ ਦਿੱਤਾ ਹੈ। ਸ੍ਰੀਮਤੀ ਜਿੰਨੀ ਸਿਮਜ਼ ਭਾਰਤੀ ਪੰਜਾਬ ਦੇ ਜਲੰਧਰ ਸ਼ਹਿਰ ਦੇ ਜੰਮਪਲ ਹਨ ਤੇ ਉਨ੍ਹਾਂ ਦਾ ਪੂਰਾ ਨਾਂਅ ਜਿੰਨੀ ਜੋਗਿੰਦਰ ਸਿਮਜ਼ ਹੈ।

 

 

ਦਰਅਸਲ, ਉਨ੍ਹਾਂ ਵਿਰੁੱਧ ਇੱਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਸੇ ਜਾਂਚ ਦੇ ਚੱਲਦਿਆਂ ਸ੍ਰੀਮਤੀ ਜਿੰਨੀ ਸਿਮਜ਼ ਨੇ ਅਸਤੀਫ਼ਾ ਦਿੱਤਾ ਹੈ। ਹਾਲੇ ਇਹ ਨਹੀਂ ਦੱਸਿਆ ਗਿਆ ਕਿ ਆਖ਼ਰ ਉਨ੍ਹਾਂ ਦੀ ਕਿਸ ਮਾਮਲੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਉਨ੍ਹਾਂ ਦੇ ਅਸਤੀਫ਼ੇ ਬਾਰੇ ਐਲਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਜੌਨ ਹੌਰਗਨ ਨੇ ਕੀਤਾ ਹੈ।

 

 

ਸ੍ਰੀਮਤੀ ਜਿੰਨੀ ਸਿਮਜ਼ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਵਿੱਚ ਨਾਗਰਿਕ ਸੇਵਾਵਾਂ ਬਾਰੇ ਮੰਤਰੀ ਵਜੋਂ ਵਿਚਰਦੇ ਰਹੇ ਹਨ।

 

 

ਪ੍ਰੀਮੀਅਰ ਸ੍ਰੀ ਹੌਰਗਨ ਨੇ ਦੱਸਿਆ ਕਿ ਅਟਾਰਨੀ ਜਨਰਲ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸ੍ਰੀਮਤੀ ਜਿੰਨੀ ਸਿਮਜ਼ ਵਿਰੁੱਧ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਜਾਂਚ ਕਰ ਰਹੀ ਹੈ; ਉਸ ਜਾਂਚ ਉੱਤੇ ਨਿਗਰਾਨੀ ਲਈ ਇੱਕ ਵਿਸ਼ੇਸ਼ ਵਕੀਲ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਜਾਂਚ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, ਇਸੇ ਲਈ ਸ੍ਰੀਮਤੀ ਸਿਮਜ਼ ਦਾ ਅਸਤੀਫ਼ਾ ਪ੍ਰਵਾਨ ਕੀਤਾ ਗਿਆ ਹੈ।

 

 

ਖ਼ੁਦ ਸ੍ਰੀਮਤੀ ਜਿੰਨੀ ਸਿਮਜ਼ ਨੇ ਦੱਸਿਆ ਕਿ ਅਜਿਹੇ ਜਨਤਕ ਦੋਸ਼ਾਂ ਦੀ ਕੋਈ ਭਰੋਸੇਯੋਗਤਾ ਨਹੀਂ ਹੁੰਦੀ। ‘ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਨਾਂਅ ਇਸ ਮਾਮਲੇ ਵਿੱਚੋਂ ਜ਼ਰੂਰ ਨਿੱਕਲ ਜਾਵੇਗਾ। ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਸਰਕਾਰ ਦਾ ਧਿਆਨ ਇਸ ਮਾਮਲੇ ਨੂੰ ਲੈ ਕੇ ਲਾਂਭੇ ਹੋਵੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jinny Joginder Simms resigns from British Columbia Minister s post