ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਨੇ ਫੇਸਬੁਕ ਨਾਲ ਮਿਲ ਕੇ ਲਾਂਚ ਕੀਤਾ 'ਡਿਜ਼ੀਟਲ ਉਡਾਨ' 

ਨਵੇਂ ਇੰਟਰਨੈੱਟ ਖਪਤਕਾਰਾਂ ਨੂੰ ਹੋਵੇਗਾ ਫਾਇਦਾ

 

ਰਿਲਾਇੰਸ ਜਿਓ ਨੇ ਬੁੱਧਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਇੰਟਰਨੈੱਟ ਦੇ ਖਪਤਕਾਰਾਂ ਲਈ ਡਿਜ਼ੀਟਲ ਸਾਖਰਤਾ ਪਹਿਲ ਦੇਣ ਦਾ ਐਲਾਨ ਕੀਤਾ। ਫੇਸਬੁਕ ਦੇ ਸਹਿਯੋਗ ਨਾਲ ਡਿਜ਼ੀਟਲ ਉਡਾਨ' ਪਹਿਲ ਦੇ ਹਿੱਸੇ ਦੇ ਰੂਪ ਵਿੱਚ ਜੀਓ ਆਪਣੇ ਖਪਤਕਾਰਾਂ ਨਾਲ ਹਰ ਸ਼ਨਿੱਚਰਵਾਰ ਨੂੰ ਜੁੜਨ ਦੇ ਨਾਲ ਹੀ ਉਨ੍ਹਾਂ ਨੂੰ ਜੀਓ ਫ਼ੋਨ ਦੇ ਫੀਚਰਜ਼, ਵੱਖ-ਵੱਖ ਐਪਲੀਕੇਸ਼ਨ ਨਾਲ ਫੇਸਬੁਕ ਦੀ ਵਰਤੋਂ ਸਣੇ ਇੰਟਰਨੈੱਟ ਸੁਰੱਖਿਆ ਬਾਰੇ ਜਾਣਨ ਵਿੱਚ ਮਦਦ ਕਰੇਗਾ।
 

 

ਰਿਲਾਇੰਸ ਜੀਓ ਦੇ ਨਿਰਦੇਸ਼ਕ ਆਕਾਸ਼ ਅੰਬਾਨੀ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ 13 ਸੂਬਿਆਂ ਦੇ 200 ਥਾਵਾਂ ਉੱਤੇ ਹੋਵੇਗੀ। ਇਹ ਪ੍ਰੋਗਰਾਮ ਸਮੁੱਚੀ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਲਈ ਹੈ। ਜੀਓ ਨੇ ਇਸ ਨੂੰ ਦੇਸ਼ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਲੈ ਕੇ ਜਾਣ ਦਾ ਸੁਪਨਾ ਵੇਖਿਆ ਹੈ, ਜਿਸ ਨਾਲ ਦੇਸ਼ ਵਿੱਚ 100 ਫ਼ੀਸਦੀ ਡਿਜ਼ੀਟਲ ਸਾਖਰਤਾ ਪ੍ਰਾਪਤ ਹੋ ਸਕੇ।
 

 

ਡਿਜ਼ੀਟਲ ਉਡਾਨ ਪਹਿਲ ਦੇ ਤਹਿਤ 10 ਖੇਤਰੀ ਭਾਸ਼ਾਵਾਂ ਵਿੱਚ ਆਡੀਓ-ਵਿਜ਼ੁਅਲ ਸਿਖਲਾਈ ਹੋਵੇਗੀ। ਫੇਸਬੁਕ ਇੰਡੀਆ ਦੇ ਉਪ ਪ੍ਰਧਾਨ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਕਿਹਾ ਹੈ ਕਿ ਫੇਸਬੁਕ ਇਸ ਮਿਸ਼ਨ ਵਿੱਚ ਇਕ ਭਾਈਵਾਲ ਹੈ ਅਤੇ ਅਸੀਂ ਨਵੇਂ ਇੰਟਰਨੈਟ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਲਈ ਵਿਧੀ ਤਿਆਰ ਕਰਨ ਲਈ ਜੀਓ ਨਾਲ ਹਿੱਸੇਦਾਰੀ ਕਰਕੇ ਖੁਸ਼ ਹਾਂ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio Digital Udaan Literacy Programme Launched in Partnership with Facebook