ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੀ ਮਾਂਤ ਫਾਤਿਮਾ ਨਵੀਸ ਆਪਣੇ ਬੇਟੇ ਨੂੰ ਵਾਪਸ ਲਿਆਉਣ ਦਾ ਇਕ ਚੁਣਾਵੀਂ ਵਾਅਦਾ ਸੁਣਨ ਦੀ ਉਮੀਦ ਵਿਚ ਹੈ। ਉਤਰ ਪ੍ਰਦੇਸ਼ ਦੇ ਬਦਾਯੂੰ ਦੀ ਨਿਵਾਸੀ ਨਫੀਸ ਨੇ ਕਿਹਾ ਕਿ ਵੱਖ–ਵੱਖ ਪਾਰਟੀਆਂ ਦੇ ਪ੍ਰਤੀਨਿਧ ਉਨ੍ਹਾਂ ਦੇ ਘਰ ਆਉਦੇ ਹਨ, ਪ੍ਰੰਤੂ ਉਹ ਸਿਰਫ ਹਮਦਰਦੀ ਪ੍ਰਗਟ ਕਰਦੇ ਹਨ। ਉਨ੍ਹਾਂ ਨਿਊਜ਼ ਏਜੰਸੀ ਪੀਟੀਆਈ–ਭਾਸ਼ਾ ਨੂੰ ਕਿਹਾ ਕਿ ਮੈਨੂੰ ਹਮਦਰਦੀ ਪ੍ਰਗਟ ਕਰਨ ਵਾਲੇ ਨਹੀਂ ਚਾਹੀਦੇ। ਮੈਂ ਕੇਵਲ ਉਨ੍ਹਾਂ ਲੋਕਾਂ ਦੀ ਭਾਲ ਵਿਚ ਹਾਂ ਜੋ ਮੈਨੂੰ ਮੇਰਾ ਬੇਟਾ ਵਾਪਸ ਲਿਆਉਣ ਦਾ ਵਿਸ਼ਵਾਸ ਦੇਣ। ਸਾਡੇ ਘਰ ਆਉਣ ਵਾਲੇ ਵੱਖ ਵੱਖ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਮੈਂ ਇਹ ਹੀ ਕਹਿੰਦੀ ਹਾਂ। ਮੈਂ ਕੇਵਲ ਉਸ ਪਾਰਟੀ ਨੂੰ ਵੋਟ ਦੇਵਾਂਗੀ ਜੋ ਮੈਨੂੰ ਇਸਦਾ ਵਿਸ਼ਵਾਸ ਦੇਣ।
ਜੇਐਨਯੂ ਵਿਚ ਐਮਐਸਸੀ ਪਹਿਲੇ ਸਾਲ ਦਾ ਵਿਦਿਆਰਥੀ ਨਜੀਬ ਅਹਿਮਦ 2016 ਵਿਚ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਨਾਲ ਹੋਈ ਝੜਪ ਦੇ ਬਾਅਦ ਤੋਂ ਲਾਪਤਾ ਹੈ ਅਤੇ ਉਸਦਾ ਅਜੇ ਤੱਕ ਕੁਝ ਪਤਾ ਨਹੀਂ ਚਲ ਸਕਿਆ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਲੰਬੀ ਭਾਲ ਦੇ ਬਾਵਜੂਦ ਉਸਦਾ ਪਤਾ ਨਾ ਚੱਲਣ ਦੇ ਬਾਅਦ ਪਿਛਲੇ ਸਾਲ ਅਕਤੂਬਰ ਵਿਚ ਮਾਮਲਾ ਬੰਦ ਕਰ ਦਿੱਤਾ ਸੀ।
ਨਫੀਸ ਨੇ ਕਿਹਾ ਕਿ ਮੇਰੇ ਬੇਟੇ ਦੀ ਗੁੰਮਸ਼ੁਦਗੀ ਨੇ ਮੈਨੂੰ ਅੱਲ੍ਹਾ ਨਾਲ ਜ਼ਿੰਦਗੀ ਉਤੇ ਫਿਰ ਤੋਂ ਗੱਲਬਾਤ ਕਰਨ ਨੂੰ ਮਜ਼ਬੂਰ ਕਰ ਦਿੱਤਾ ਤਾਂ ਫਿਰ ਰਾਜਨੀਤਿਕ ਪਾਰਟੀ ਕਿਸ ਲਈ ਹਨ। ਸੀਬੀਆਈ ਕਿਸ ਲਈ ਹੈ, ਖੁਫੀਆਂ ਏਜੰਸੀਆਂ ਕਿਸ ਲਈ ਹਨ? ਜੇਕਰ ਉਹ ਮੇਰੇ ਮਾਸੂਮ ਬੱਚੇ ਦਾ ਪਤਾ ਨਹੀਂ ਲਗਾ ਸਕੀਆ ਤਾਂ ਉਹ ਦੇਸ਼ ਦੀ ਸੁਰੱਖਿਆ ਲਈ ਕੀ ਕਰਨਗੇ।
ਉਨ੍ਹਾਂ ਕਿਹਾ ਕਿ ਲੋਕ ਦਿੱਲੀ ਤੋਂ ਮੈਨੂੰ ਫੌਨ ਕਰਦੇ ਹਨ ਕਿ ਨਜੀਬ ਗੁੜਗਾਉਂ ਵਿਚ ਹੋ ਸਕਦਾ ਹੈ ਜਾਂ ਨੋਇਡਾ ਵਿਚ ਲੁਕਿਆ ਹੋਇਆ ਹੋਵੇ। ਕੁਝ ਹੋਰ ਹਨ ਜਿਨ੍ਹਾਂ ਨੇ ਉਸਦੀ ਹੱਤਿਆ ਕੀਤੇ ਜਾਣ ਅਤੇ ਅਣਪਛਾਤੇ ਥਾਂ ਉਤੇ ਦਫਨਾਏ ਜਾਣ ਦਾ ਡਰ ਹੈ। ਹਰੇਕ ਫੋਨ ਨਾਲ ਮੈਂ ਅਗਲੀ ਬੱਸ ਫੜਦੀ ਹਾਂ ਅਤੇ ਉਥੋਂ ਨਿਰਾਸ਼ ਹੋ ਕੇ ਵਾਪਸ ਆ ਜਾਂਦੀ ਹਾਂ। ਨਫੀਸ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਪੇਸ਼ੇ ਤੋਂ ਮਿਸਤਰੀ ਹਨ। ਉਹ ਨਜੀਬ ਦੇ ਲਾਪਤਾ ਹੋਣ ਬਾਅਦ ਤੋਂ ਬਿਸਤਰੇ ਉਤੇ ਹਨ ਅਤੇ ਹੁਣ ਉਨ੍ਹਾਂ ਦੀ ਉਮੀਦ ਵੀ ਟੁੱਟਦੀ ਜਾ ਰਹੀ ਹੈ।
ਆਪਣੇ ਹੰਝੂ ਰੋਕ ਪਾਉਣ ਵਿਚ ਨਾਕਾਮ ਨਫੀਸ ਕਹਿੰਦੀ ਹੈ, ਪਾਣੀ, ਬਿਜਲੀ, ਹੋਰ ਸਹੂਲਤਾਵਾਂ, ਹਰ ਚੀਜ ਸਾਡੇ ਲਈ ਉਨ੍ਹਾਂ ਮਹੱਤਵ ਨਹੀਂ ਰੱਖਦੀ ਜਿਨ੍ਹਾਂ ਮਹੱਤਵ ਮੇਰਾ ਬੇਟਾ ਰੱਖਦਾ ਹੈ। ਸਾਨੂੰ ਬਸ…. ਨਜੀਬ ਚਾਹੀਦਾ। ਨਫੀਸ ਜੇਐਨਯੂ ਵਿਦਿਆਰਥੀ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਬਿਹਾਰ ਦੇ ਬੇਗੂਸਰਾਏ ਤੋਂ ਕਾਗਜ਼ ਦਾਖਲ ਕੀਤੇ ਜਾਣ ਦੌਰਾਨ ਉਥੇ ਗਈ ਸੀ। ਉਨ੍ਹਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ ਉਤੇ ਕਾਫੀ ਅਲੋਚਨਾ ਹੋਈ ਸੀ।
ਉਨ੍ਹਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ ਉਤੇ ਨਹੀਂ ਹਾਂ ਪ੍ਰੰਤੂ ਮੇਰੇ ਬੱਚੇ ਨੇ ਮੈਨੂੰ ਇਸ ਸਬੰਧੀ ਦੱਸਿਆ ਸੀ। ਮੈਂ ਉਥੇ ਕੋਈ ਰਾਜਨੀਤੀ ਕਰਨ ਨਹੀਂ ਗਈ ਸੀ। ਮੈਂ ਉਥੇ ਇਕ ਮਾਂ ਦੇ ਤੌਰ ਉਤੇ ਗਈ ਸੀ। ਨਜੀਬ ਦੇ ਲਾਪਤਾ ਹੋਣ ਬਾਅਦ ਕਨ੍ਹਈਆ ਮੇਰੇ ਬੇਟੇ ਦੀ ਤਰ੍ਹਾਂ ਮੇਰੇ ਨਾਲ ਖੜ੍ਹਿਆ ਸੀ, ਹੁਣ ਸਮਾਂ ਹੈ ਕਿ ਮੈਂ ਉਸਦੀ ਮਾਂ ਦੀ ਤਰ੍ਹਾਂ ਉਸ ਨਾਲ ਖੜ੍ਹੀ ਰਹੂੰ। ਪ੍ਰੰਤੂ ਮੇਰੇ ਕੋਲ ਉਸ ਨੂੰ ਦੇਣ ਲਈ ਸਿਰਫ ਆਸ਼ੀਰਵਾਦ ਹੈ।