ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਨਾਅਰੇਬਾਜ਼ੀ : ਪੁਲਿਸ ਨੇ ਗੁਪਤ ਤਰੀਕੇ ਨਾਲ ਦਾਖਲ ਕੀਤੀ ਚਾਰਜਸ਼ੀਟ : ਦਿੱਲੀ ਸਰਕਾਰ

JNU ਨਾਅਰੇਬਾਜ਼ੀ : ਪੁਲਿਸ ਨੇ ਗੁਪਤ ਤਰੀਕੇ ਨਾਲ ਦਾਖਲ ਕੀਤੀ ਚਾਰਜਸ਼ੀਟ : ਦਿੱਲੀ ਸਰਕਾਰ

ਜੇਐਨਯੂ ਦੇਸ਼ ਧਰੋਹ ਮਾਮਲੇ ਵਿਚ ਦਿੱਲੀ ਸਰਕਾਰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਜਲਦਬਾਜ਼ੀ ਵਿਚ ਅਤੇ ਗੁਪਚੁਪ ਤਰੀਕੇ ਨਾਲ ਦੋਸ਼ ਪੱਤਰ ਦਾਖਲ ਕੀਤਾ ਹੈ। ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਦਿੱਲੀ ਸਰਕਾਰ ਨੇ ਕਿਹਾ ਕਿ ਕਨ੍ਹਈਆ ਕੁਮਾਰ ਅਤੇ ਹੋਰ ਖਿਲਾਫ ਮੁਕਦਮਾ ਚਲਾਉਣ ਦੀ ਆਗਿਆ ਦੇਣ ਸਬੰਧੀ ਫੈਸਲਾ ਲੈਣ ਵਿਚ ਉਸ ਸਮੇਂ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲਗੇਗਾ।

 

ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ ਸੀ ਕਿ ਇਸ ਮਾਮਲੇ ਵਿਚ ਕਨ੍ਹਈਆ ਅਤੇ ਹੋਰ ਖਿਲਾਫ ਮੁਕਦਮਾ ਚਲਾਉਣ ਲਈ ਅਧਿਕਾਰੀਆਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ ਅਤੇ ਇਸ ਨੂੰ ਮਿਲਣ ਵਿਚ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲਗ ਸਕਦਾ ਹੈ।

 

ਪੁਲਿਸ ਨੇ ਕਨ੍ਹਈਆ ਅਤੇ ਹੋਰ ਖਿਲਾਫ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕਰਦੇ ਹੋਏ ਕਿਹਾ ਸੀ ਕਿ ਉਹ 9 ਫਰਵਰੀ 2016 ਵਿਚ ਜੇਐਨਯੂ ਕੈਂਪਸ ਵਿਚ ਹੋਏ ਸਮਾਰੋਹ ’ਚ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ ਅਤੇ ਉਸਨੇ ਰਾਜਵਿਰੋਧੀ ਨਾਅਰਿਆਂ ਦਾ ਸਮਰਥਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jnu sedition case delhi government says police filed chargesheet after not knowing them